ਭਵਾਨੀਗੜ, 6 ਜਨਵਰੀ (ਗੁਰਵਿੰਦਰ ਸਿੰਘ): ਜਮੀਨ ਖਰੀਦਣ ਸਬੰਧੀ ਦਿੱਤੇ ਵਿਅਕਤੀ ਦੇ ਸਾਢੇ ਪੰਜ ਲੱਖ ਰੁਪਏ ਮੁਕਰ ਜਾਣ ਦੇ ਮਾਮਲੇ ਵਿੱਚ ਪੁਲਸ ਨੇ ਦੋ ਜਣਿਆਂ ਖਿਲਾਫ਼ ਧੋਖਾਦੇਹੀ ਦਾ ਮੁਕੱਦਮਾ ਦਰਜ ਕੀਤਾ। ਜਾਣਕਾਰੀ ਅਨੁਸਾਰ ਚਮਕੌਰ ਸਿੰਘ ਵਾਸੀ ਸੰਗਰੂਰ ਨੇ ਜਿਲ੍ਹਾ ਪੁਲਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਸਦੀ ਜਮੀਨ ਸਰਕਾਰ ਵੱਲੋਂ ਇਕਵਾਇਰ ਕੀਤੀ ਗਈ ਸੀ ਜਿਸਦੀ ਉਸਨੂੰ ਰਕਮ ਮਿਲੀ ਸੀ ਤੇ ਉਹ ਉਸ ਰਕਮ ਨਾਲ ਹੋਰ ਜ਼ਮੀਨ ਲੈਣੀ ਚਾਹੁੰਦਾ ਸੀ ਜਿਸ ਸਬੰਧੀ ਉਸਨੇ ਹਰਮੇਸ਼ ਸਿੰਘ ਤੇ ਖੇਮ ਰਾਜ ਨਾਲ ਗੱਲਬਾਤ ਕੀਤੀ। ਇਨ੍ਹਾਂ ਵਿਅਕਤੀਆਂ ਨੇ ਪਿੰਡ ਕੁਲਬੁਰਛਾ ਵਿੱਚ 8 ਏਕੜ ਜ਼ਮੀਨ ਜੋ ਖੇਮ ਰਾਜ ਦੇ ਦੋਸਤ ਹਰਮੇਸ਼ ਸਿੰਘ ਦੀ ਸੀ, ਦਵਾਉਣ ਦਾ ਵਾਅਦਾ ਕਰਕੇ ਉਸ ਕੋਲੋਂ 5 ਲੱਖ 50 ਹਜ਼ਾਰ ਰੁਪਏ ਬਿਆਨੇ ਦੇ ਰੂਪ ਵਿੱਚ ਲੈ ਲਏ ਤੇ ਕਿਹਾ ਕਿ 8 ਕਿਲੇ ਜਮੀਨ ਦਾ ਬਿਆਨਾ 18.80 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਲਿਆ ਬਾਅਦ ਵਿੱਚ ਅਪਣਾ ਬਿਆਨਾ ਫਾੜ ਦਿੱਤਾ ਤੇ ਉਕਤ ਵਿਅਕਤੀ ਉਸਦਾ 5.50 ਲੱਖ ਰੁਪੱਈਆ ਮੁੱਕਰ ਗਏ। ਇਸ ਸਬੰਧੀ ਪੁਲਸ ਨੇ ਅਸਅਸਪੀ ਸੰਗਰੂਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਮੁਦੱਈ ਦੇ ਬਿਆਨਾ ਦੇ ਅਧਾਰ 'ਤੇ ਹਰਮੇਸ਼ ਸਿੰਘ ਤੇ ਖੇਮ ਰਾਜ ਉਰਫ ਕਰਮਾ ਉਰਫ ਰੈਬੋ ਦੋਵੇਂ ਵਾਸੀ ਪਟਿਆਲਾ ਖਿਲਾਫ਼ ਥਾਣਾ ਭਵਾਨੀਗੜ ਵਿਖੇ ਆਈਪੀਸੀ
420, 477, 120 ਬੀ ਤਹਿਤ ਪਰਚਾ ਦਰਜ ਕੀਤਾ।