ਭਵਾਨੀਗੜ, 6 ਜਨਵਰੀ (ਗੁਰਵਿੰਦਰ ਸਿੰਘ): ਐੱਸਐੱਸਏ ਐਸੋਸੀਏਸ਼ਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਗੁਰਜੀਤ ਸਿੰਘ ਰਾਜਪੁਰਾ ਨੇ ਦੱਸਿਆ ਕਿ ਪਾਵਰਕਾਮ ਦੇ ਰੈਗੂਲਰ ਹੋਏ ਲਾਈਨਮੈਨਾਂ ਵੱਲੋਂ ਇੱਕ ਧੰਨਵਾਦੀ ਮੀਟਿੰਗ 11 ਜਨਵਰੀ ਨੂੰ ਲੁਧਿਆਣਾ ਵਿਖੇ ਰੱਖੀ ਗਈ ਹੈ। ਜਿਸ ਵਿੱਚ ਐੱਸਐੱਸਏ ਐਸੋਸੀਏਸ਼ਨ ਪੰਜਾਬ ਕੰਟਰੈਕਟ ਬੇਸ 'ਤੇ ਲਾਈਨਮੈਨਾਂ ਨੂੰ ਫੁੱਲ ਸਕੇਲ 'ਤੇ ਰੈਗੂਲਰ ਕਰਨ 'ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਾਵੇਗਾ। ਰਾਜਪੁਰਾ ਨੇ ਦੱਸਿਆ ਕਿ ਜੰਡ ਘਰ ਮਾਡਲ ਟਾਊਨ ਲੁਧਿਆਣਾ ਵਿਖੇ ਰੱਖੀ ਮੀਟਿੰਗ 'ਚ ਸੂਬੇ ਭਰ ਤੋਂ ਵੱਡੀ ਗਿਣਤੀ ਵਿੱਚ ਲਾਈਨਮੈਨ ਭਾਗ ਲੈਣਗੇ। ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਾਵਰਕਾਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਤੇ ਪ੍ਰਬੰਧਕੀ ਮੈਂਬਰ ਆਰ.ਪੀ ਪਾਂਡਵ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰੈਗੂਲਰ ਹੋਏ ਲਾਈਨਮੈਨਾਂ ਨੂੰ ਬਿਜਲੀ ਯੂਨਿਟ ਵਿੱਚ ਛੋਟ ਅਤੇ ਪੁਰਾਣੀ ਪੈਨਸ਼ਨ ਸਕੀਮ ਅਧੀਨ ਲਿਆਂਦਾ ਜਾਵੇ। ਇਸ ਮੌਕੇ ਗੁਰਬਖਸ਼ੀਸ਼ ਸਿੰਘ ਛੰਨਾਂ, ਵੀਰ ਸਿੰਘ ਦਿੜ੍ਹਬਾ, ਠਾਕੁਰ ਕਾਕੜਾ, ਮੱਖਣ ਭਿੰਡਰਾਂ ਸਮੇਤ ਹੋਰ ਲਾਈਨਮੈਨ ਹਾਜ਼ਰ ਸਨ।