ਫਲੈਟਾ ਦਾ ਕਬਜਾ ਨਾ ਦਵਾ ਕੇ ਮਾਰੀ 66 ਲੱਖ ਦੀ ਠੱਗੀ
3 ਵਿਰੁੱਧ ਪਰਚਾ ਦਰਜ

ਭਵਾਨੀਗੜ, 11 ਜਨਵਰੀ (ਗੁਰਵਿੰਦਰ ਸਿੰਘ): ਲਾਂਡਰਾ ਵਿਖੇ ਫਲੈਟਾ ਦਾ ਕਬਜਾ ਨਾ ਦਵਾ ਕੇ ਵਿਅਕਤੀਆਂ ਨਾਲ 66.60 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਭਵਾਨੀਗੜ ਪੁਲਸ ਵੱਲੋੰ ਤਿੰਨ ਜਣਿਆ ਖਿਲਾਫ਼ ਧੋਖਾਦੇਹੀ ਦਾ ਮੁਕੱਦਮਾ ਦਰਜ ਕੀਤਾ ਗਿਆ। ਦਰਜ ਮਾਮਲੇ ਅਨੁਸਾਰ ਸ਼ਹਿਰ ਦੇ ਰਹਿਣ ਵਾਲੇ ਡਾ. ਸੱਤਪਾਲ ਗਰਗ ਅਤੇ ਹੋਰਨਾਂ ਵੱਲੋਂ ਪੁਲਸ ਨੁ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ ਬਨੂੜ ਰੋਡ ਲਾਂਡਰਾ ਵਿਖੇ ਸਥਿਤ ਚਾਰ ਫਲੈਟ ਦੇਣ ਸਬੰਧੀ ਪ੍ਰਤੀ ਫਲੈਟ 16.65 ਲੱਖ ਦੇ ਹਿਸਾਬ ਨਾਲ ਉਨ੍ਹਾਂ ਕੋਲੋਂ ਕੁੱਲ 66.60 ਲੱਖ ਰੁਪਏ ਲੈ ਕੇ ਸੌਦਾ ਕੀਤਾ ਸੀ ਅਤੇ ਜਦੋਂ ਉਨ੍ਹਾਂ ਵੱਲੋਂ ਫਲੈਟਾ ਦਾ ਕਬਜਾ ਲਿਅ ਗਿਆ ਸੀ ਤਾਂ ਉਸ ਸਮੇਂ ਫਲੈਟ ਅਧੂਰੇ ਸੀ ਅਤੇ ਉਕਤ ਗੁਰਪ੍ਰੀਤ ਸਿੰਘ, ਰਾਜ ਸਿੰਘ ਤੇ ਬਲਜੀਤ ਸਿੰਘ ਹੋਰਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਫਲੈਟ ਦਾ ਕੰਮ ਪੂਰਾ ਕਰਵਾ ਕੇ ਫਲੈਟ ਉਨ੍ਹਾਂ ਦੇ ਹਵਾਲੇ ਕਰ ਦੇਣਗੇ। ਦੋਸ਼ ਹੈ ਕਿ ਉਕਤ ਵਿਅਕਤੀਆਂ ਨੇ ਫਲੈਟਾਂ ਦਾ ਕਬਜ਼ਾ ਨਾ ਦਵਾ ਕੇ 66.60 ਲੱਖ ਰੁਪਏ ਦੀ ਠੱਗੀ ਮਾਰੀ ਹੈ। ਮਾਮਲੇ ਨੂੰ ਲੈ ਕੇ ਪੁਲਸ ਨੇ ਕਾਰਵਾਈ ਕਰਦਿਆਂ ਗੁਰਪ੍ਰੀਤ ਸਿੰਘ ਸਿੱਧੂ ਵਾਸੀ ਚੰਡੀਗੜ੍ਹ ਸਮੇਤ ਰਾਜ ਸਿੰਘ ਵਾਸੀ ਸੰਗਤਪੁਰਾ ਅਤੇ ਬਲਜੀਤ ਸਿੰਘ ਵਾਸੀ ਬਲਿਆਲ ਵਿਰੁੱਧ ਅਧੀਨ ਧਾਰਾ 420,120 ਬੀ ਆਈਪੀਸੀ ਤਹਿਤ ਥਾਣਾ ਭਵਾਨੀਗੜ ਵਿਖੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਅਾਰੰਭ ਕਰ ਦਿੱਤੀ।