ਰਹਿਬਰ ਇੰਸਟੀਚਿਊਟ ਭਵਾਨੀਗੜ੍ਹ ਵਿਖੇ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਸੈਮੀਨਾਰ
'ਨਸ਼ੇ ਵਿਅਕਤੀ ਦੇ ਮਾਨਸਿਕ ਤੇ ਆਰਥਿਕ ਵਿਕਾਸ ਲਈ ਵੱਡੀ ਰੁਕਾਵਟ : ਜਸਪਾਲ ਸਿੰਘ

ਭਵਾਨੀਗੜ੍ਹ, 12 ਜਨਵਰੀ (ਗੁਰਵਿੰਦਰ ਸਿੰਘ):-ਰਹਿਬਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਭਵਾਨੀਗੜ੍ਹ ਵਿਖੇ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਲਈ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਵਿੱਚ ਇੰਸਟੀਚਿਊਟ ਦੇ ਚੇਅਰਮੈਨ ਡਾ.ਐਮ.ਐਸ ਖਾਨ ਤੇ ਪ੍ਰਿੰਸੀਪਲ ਨੀਲਮ ਅਰੋੜਾ ਨੇ ਸ਼ਿਰਕਤ ਕੀਤੀ।ਇਸ ਮੌਕੇ ਮੁੱਖ ਬੁਲਾਰੇ ਵੱਜੋਂ ਸੈਮੀਨਾਰ 'ਚ ਪਹੁੰਚੇ ਜਸਪਾਲ ਸਿੰਘ ਪ੍ਰਿੰਸੀਪਲ ਸ.ਸ.ਸ ਸਕੂਲ ਭੱਟੀਵਾਲ ਕਲਾਂ, ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਨੇ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਸਮੇਤ ਇਸ ਦੀ ਰੋਕਥਾਮ ਬਾਰੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਜਸਪਾਲ ਸਿੰਘ ਨੇ ਕਿਹਾ ਕਿ ਨਸ਼ਿਆ ਕਾਰਨ ਸਾਡੇ ਸਮਾਜ 'ਤੇ ਤਾਂ ਬੁਰਾ ਪ੍ਰਭਾਵ ਪੈ ਹੀ ਰਿਹਾ ਹੈ ਉੱਥੇ ਹੀ ਨਸ਼ੇ ਪਰਿਵਾਰਾਂ ਦੀ ਬਰਬਾਦੀ ਦਾ ਕਾਰਨ ਵੀ ਬਣਦੇ ਹਨ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆ ਤੋਂ ਦੂਰ ਰਹਿ ਕੇ ਤੰਦਰੁਸਤ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਰਕਾਰੀ ਅਤੇ ਨਿਜੀ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੇੰਦਰਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਯੂਨਾਨੀ ਕਾਲਜ ਦੇ ਪ੍ਰਿੰਸੀਪਲ ਡਾ.ਸਿਰਾਜ ਜਾਫਰੀ ਨੇ ਵੀ ਆਪਣੇ ਵਿਚਾਰਾ ਵਿਚ ਦੱਸਿਆ ਕਿ ਨਸ਼ਾ ਸਾਡੇ ਮਾਨਸਿਕ ਅਤੇ ਆਰਥਿਕ ਵਿਕਾਸ ਲਈ ਰੁਕਾਵਟ ਬਣ ਜਾਂਦਾ ਹੈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਐਮ.ਐਸ ਖਾਨ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਤਨ ਲਾਲ ਗਰਗ, ਡਾ. ਜਮਾਲ ਅਖਤਰ, ਡਾ. ਸਾਇਮਾ ਸਲੀਮ, ਰਜ਼ਨੀ ਸਰਮਾਂ, ਲਵਦੀਪ ਮਿੱਤਲ, ਸਿਮਰਜੀਤ ਕੌਰ ਨਛੱਤਰ ਸਿੰਘ, ਸਬਾਨਾ ਅਨਸਾਰੀ, ਹਰਵੀਰ ਕੌਰ, ਗੁਰਵਿੰਦਰ ਕੌਰ, ਅਮਰਿੰਦਰ ਕੌਰ, ਰਾਜਵੀਰ ਕੌਰ ਸਮੇਤ ਕਾਲਜ ਦੇ ਵਿਦਿਆਰਥੀ ਵੀ ਹਾਜ਼ਰ ਸਨ।
ਸੈਮੀਨਾਰ ਦੌਰਾਨ ਸੰਬੋਧਨ ਕਰਦੇ ਹੋਏ ਬੁਲਾਰੇ।{ਰੋਮੀ}