ਅਕਾਲੀ ਦਲ ਦੇ ਅਹੁਦੇਦਾਰ ਵੱਲੋਂ ਅਸਤੀਫਾ
ਉਹ ਢੀਂਡਸਾ ਪਰਿਵਾਰ ਨਾਲ ਹਮੇਸ਼ਾ ਡਟ ਕੇ ਖੜੇ ਹਨ: ਮੱਟਰਾਂ

ਭਵਾਨੀਗੜ੍ਹ, 17 ਜਨਵਰੀ (ਗੁਰਵਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਐਸ.ਸੀ ਵਿੰਗ ਦੇ ਸੂਬਾ ਜਰਨਲ ਸਕੱਤਰ ਰਾਮ ਸਿੰਘ ਮੱਟਰਾਂ ਵਲੋਂ ਅੱਜ ਅਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਗਿਆ। ਮੱਟਰਾਂ ਨੇ ਇਹ ਅਸਤੀਫਾ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੀ ਕੋਰ ਕਮੇਟੀ ਵੱਲੋਂ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ 'ਚੋਂ ਮੁਅੱਤਲ ਕਰਨ ਦੇ ਰੋਸ ਵੱਜੋਂ ਦਿੱਤਾ। ਇਸ ਮੌਕੇ ਮੱਟਰਾਂ ਨੇ ਕਿਹਾ ਕਿ ਉਹ ਢੀਂਡਸਾ ਪਰਿਵਾਰ ਨਾਲ ਹਮੇਸ਼ਾ ਡਟ ਕੇ ਖੜੇ ਹਨ।
ਅਸਤੀਫੇ ਸਬੰਧੀ ਜਾਣਕਾਰੀ ਦਿੰਦੇ ਮੱਟਰਾਂ।