ਭਵਾਨੀਗੜ, 21 ਜਨਵਰੀ (ਗੁਰਵਿੰਦਰ ਸਿੰਘ)ਸੀਨੀਅਰ ਕਾਂਗਰਸੀ ਆਗੂ ਕਪਲ ਦੇਵ ਗਰਗ ਨੂੰ ਪਾਰਟੀ ਵੱਲੋਂ ਪੀਆਰਟੀਸੀ ਦਾ ਡਾਇਰੈਕਟਰ ਬਣਾਉਣ 'ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਪਾਰਟੀ ਵਰਕਰਾਂ ਨੇ ਗਰਗ ਦੀ ਨਿਯੁਕਤੀ 'ਤੇ ਪਾਰਟੀ ਹਾਈਕਮਾਨ ਸਮੇਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੀਆਰਟੀਸੀ ਦੇ ਨਵਨਿਯੁਕਤ ਡਾਇਰੈਕਟਰ ਗਰਗ ਨੇ ਆਖਿਆ ਕਿ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਜੋ ਅਹਿਮ ਜ਼ਿੰਮੇਵਾਰੀ ਸੌਂਪੀ ਹੈ ਉਹ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਆਖਿਆ ਕਿ ਕਾਂਗਰਸ ਹਾਈਕਮਾਂਡ ਅਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਸੌਂਪੀ ਜ਼ਿੰਮੇਵਾਰੀ ਲਈ ਵੱਧ ਚੜ੍ਹ ਕੇ ਮਿਹਨਤ ਕਰਨਗੇ ਅਤੇ ਪੀਆਰਟੀਸੀ ਤਰੱਕੀ ਲਈ ਹਰ ਤਰ੍ਹਾਂ ਦੇ ਯਤਨ ਕਰਨਗੇ। ਇਸ ਮੌਕੇ ਪਵਨ ਕੁਮਾਰ ਸ਼ਰਮਾ ਸਾਬਕਾ ਪ੍ਰਧਾਨ ਨਗਰ ਕੌਂਸਲ, ਵਿਪਨ ਕੁਮਾਰ ਸ਼ਰਮਾ ਜ਼ਿਲ੍ਹਾ ਪ੍ਰਧਾਨ ਟਰੱਕ ਯੂਨੀਅਨ, ਸਮਰਿੰਦਰ ਗਰਗ ਬੰਟੀ ਪ੍ਰਧਾਨ ਪ੍ਰਾਚੀਨ ਸ਼ਿਵ ਮੰਦਰ ਕਮੇਟੀ, ਰਣਜੀਤ ਸਿੰਘ ਤੂਰ, ਹਰੀ ਸਿੰਘ ਫੱਗੂਵਾਲਾ ਵਾਇਸ ਚੇਅਰਮੈਨ ਮਾਰਕਿਟ ਕਮੇਟੀ, ਅਸ਼ੋਕ ਕੁਮਾਰ ਗੋਇਲ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਪ੍ਰਮੋਦ ਕੁਮਾਰ ਪਿੰਕੀ, ਪਵਨ ਜਿੰਦਲ, ਡਾ. ਸਤਪਾਲ ਗਰਗ, ਰਜਿੰਦਰ ਸਿੰਘ ਸੰਘਰੇੜੀ, ਨਾਨਕ ਚੰਦ ਨਾਇਕ, ਰਾਏ ਸਿੰਘ ਬਖਤੜੀ, ਬਲਵੀਰ ਸਿੰਘ ਫੱਗੂਵਾਲਾ, ਨਿਰਪਜੀਤ ਸਿੰਘ ਨਿੱਪੀ , ਕਰਮਜੀਤ ਸਿੰਘ ਸਰਪੰਚ, ਹਰਜਿੰਦਰ ਸਿੰਘ ਸੂਬਾ, ਸੁਖਵਿੰਦਰ ਸਿੰਘ ਆਲੋਅਰਖ, ਜਗਦੀਪ ਸਿੰਘ ਤੂਰ, ਵਿਪਨ ਜਿੰਦਲ, ਵਿਨੋਦ ਮੋਦੀ, ਭਰਪੂਰ ਸਿੰਘ, ਵਿਦਿਆ ਦੇਵੀ, ਬਿੱਟੂ ਪ੍ਰਧਾਨ ਨੇ ਕਪਲ ਗਰਗ ਨੂੰ ਵਧਾਈ ਦਿੱਤੀ।
ਕਪਲ ਦੇਵ ਗਰਗ।