ਭਵਾਨੀਗੜ੍ਹ/ਸੰਗਰੂਰ, 29 ਜਨਵਰੀ:{ਗੁਰਵਿੰਦਰ ਸਿੰਘ} ਪੰਜਾਬ ਸਰਕਾਰ ਦੀ ਘਰ -ਘਰ ਰੋਜਗਾਰ ਯੋਜਨਾ ਦੇ ਤਹਿਤ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਭਵਾਨੀਗੜ੍ਹ ਵਿਖੇ ਕਰੀਅਰ ਕਾਊਂਸਲਰ ਸੁਮਿੰਦਰ ਕੌਰ ਵੱਲੋਂ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ, ਕਿੱਤਿਆ, ਵਿਦੇਸ਼ ਸਬੰਧੀ ਪੜਾਈ ਲਈ, ਸਵੈ-ਰੋਜ਼ਗਾਰ ਲਈ ਅਤੇ ਡਿਫੈਂਸ ਫੌਜ਼ (ਆਰਮੀ,ਨੇਵੀ ਅਤੇ ਏਅਰ ਫੋਰਸ) ਆਦਿ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਇਸ ਤੋਂ ਇਲਾਵਾ ਦਫ਼ਤਰ ਵਿੱਖੇ ਚੱਲ ਰਹੀਆਂ ਵੱਖ-ਵੱਖ ਸਹੂਲਤਾਂ ਸਬੰਧੀ ਜਾਣੂ ਕਰਵਾਇਆ ਗਿਆ।
ਘਰ -ਘਰ ਰੋਜਗਾਰ ਯੋਜਨਾ ਬਾਰੇ ਜਾਣਕਾਰੀ ਦਿੰਦੇ ਅਧਿਆਪਕ .