ਗੁਰੂ ਤੇਗ ਬਹਾਦਰ ਕਾਲਜ ਵਿਖੇ ਸੱਤ ਰੋਜਾ ਕੈਂਪ ਦੀ ਸਮਾਪਤੀ
ਵਿਸ਼ੇਸ਼ ਮਹਿਮਾਨ ਵਜੋਂ ਕਰਮਜੀਤ ਸਿੰਘ ਨਾਇਬ ਤਸੀਲਦਾਰ ਸ਼ਾਮਿਲ ਹੋਏ

ਭਵਾਨੀਗੜ੍ਹ 4 ਫਰਵਰੀ {ਗੁਰਵਿੰਦਰ ਸਿੰਘ} ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਵਿਖੇ ਚੱਲ ਰਿਹਾ ਸੱਤਾ ਰੋਜ਼ਾ ਐਨ.ਐਸ.ਐਸ ਕੈਂਪ ਦਾ ਸਮਾਪਤੀ ਸਮਾਰੋਹ ਯਾਦਗਾਰ ਹੋ ਨਿੱਬੜਿਆ । ਇਸ ਸਮਾਪਤੀ ਸਮਾਰੋਹ ਵਿਚ ਸ.ਕਰਮਜੀਤ ਸਿੰਘ ਖੱਟੜਾ ਨਾਇਬ ਤਸੀਲਦਾਰ ਭਵਾਨੀਗੜ੍ਹ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਇਸ ਕੈਂਪ ਵਿਚ ਬੈਸਟ ਵਲੰਟੀਅਰ ਲੜਕੇ ਗਗਨਦੀਪ ਸਿੰਘ ਬੀ.ਏ ਭਾਗ ਦੂਜਾ ਅਤੇ ਬੈਸਟ ਵਲੰਟੀਅਰ ਲੜਕੀ ਸੰਦੀਪ ਕੌਰ ਬੀ.ਏ ਭਾਗ ਤੀਜਾ ਨੇ ਖਿਤਾਬ ਹਾਸਿਲ ਕੀਤਾ । ਮੁੱਖ ਮਹਿਮਨ ਸ.ਕਰਮਜੀਤ ਸਿੰਘ ਖੱਟੜਾ ਨੇ ਇਸ ਕੈਂਪ ਵਿੱਚ ਸ਼ਾਮਿਲ ਸਮੂਹ ਵਲੰਟੀਅਰਾਂ ਨੂੰ ਇਸ ਤਰ੍ਹਾਂ ਦੇ ਕਾਲਜ ਵੱਲੋਂ ਆਯੋਜਿਤ ਕੀਤੇ ਜਾਂਦੇ ਹੋਰ ਕੈਪਾਂ ਅਤੇ ਗਤੀਵਿਧੀਆਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ । ਕਾਲਜ ਪ੍ਰਿੰਸੀਪਲ ਪ੍ਰੋ.ਪਦਮਪ੍ਰੀਤ ਕੌਰ ਘੁਮਣ ਨੇ ਸਮੂਹ ਵਲੰਟੀਅਰਾਂ ਨੂੰ ਇਸ ਕੈਂਪ ਦੀ ਸਫਲਤਾ ਲਈ ਮੁਬਾਰਕਬਾਦ ਦਿੰਦੇ ਹੋਏ ਉਹਨਾਂ ਨੂੰ ਪੜ੍ਹਾਈ ਦੇ ਖੇਤਰ ਵਿਚ ਵੀ ਇਸ ਤਰ੍ਹਾਂ ਦੀਆਂ ਸਫਲਤਾਵਾਂ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ । ਇਸ ਸਮਾਪਤੀ ਸਮਾਰੋਹ ਵਿਚ ਵਲੰਟੀਅਰਾਂ ਦੁਆਰਾ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ ਗਈ । ਇਸ ਸਮਾਰੋਹ ਦੇ ਅੰਤ ਤੇ ਕੈਂਪ ਨਾਲ ਜੁੜੇ ਸਮੂਹ ਵਲੰਟੀਅਰਾਂ ਨੂੰ ਟਰਾਫੀ ਪ੍ਰਦਾਨ ਕੀਤੀ ਗਈ ਅਤੇ ਆਏ ਮੁੱਖ ਮਹਿਮਾਨ ਨੂੰ ਵੀ ਯਾਦਗਾਰੀ ਚਿੰਨ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ । ਐਨ.ਐਸ.ਐਸ. ਦੇ ਪ੍ਰੋਗਰਾਮ ਅਫਸਰ ਡਾ.ਗੁਰਮੀਤ ਕੌਰ, ਪ੍ਰੋ ਦਲਵੀਰ ਸਿੰਘ, ਪ੍ਰੋ ਕਮਲਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ । ਇਸ ਮੌਕੇ ਕਾਲਜ ਦਾ ਸਮੂਹ ਸਟਾਫ ਅਤੇ ਵਲੰਟੀਅਰ ਸ਼ਾਮਿਲ ਹੋਏ ।