ਭਵਾਨੀਗੜ 4 ਫਰਵਰੀ {ਗੁਰਵਿੰਦਰ ਸਿੰਘ} ਪਿਛਲੇ ਦਿਨਾਂ ਤੋਂ ਵਿਵਾਦਾਂ ਵਿੱਚ ਬਣੀ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਕੁਰਸੀ ਦਾ ਮਾਮਲਾ ਅੱਜ ਅਮਨ ਅਮਾਨ ਨਾਲ ਨੇਪਰੇ ਚੜ ਗਿਆ ਹੈ ਅਤੇ ਜਗਮੀਤ ਸਿੰਘ ਭੋਲਾ ਨੂੰ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਕੁਰਸੀ ਮਿਲ ਚੁੱਕੀ ਹੈ । ਅੱਜ ਉਚੇਚੇ ਤੌਰ ਤੇ ਪੁੱਜੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਬੀਰ ਕਲਾਂ ਨੇ ਪ੍ਰਧਾਨਗੀ ਦੇ ਦੋਵੇਂ ਉਮੀਦਵਾਰ ਬਿੱਟੂ ਤੂਰ ਅਤੇ ਭੋਲਾ ਬਲਿਆਲ ਨਾਲ ਬੈਠ ਕੇ ਵਿਚਾਰ ਵਟਾਂਦਰੇ ਉਪਰੰਤ ਪ੍ਰਧਾਨਗੀ ਦੇ ਦਾਅਵੇਦਾਰ ਬਿੱਟੂ ਤੂਰ ਦੇ ਪਿਤਾ ਰਣਜੀਤ ਸਿੰਘ ਤੂਰ ਨੂੰ ਵਿਸ਼ਵਾਸ ਵਿੱਚ ਲੈ ਕੇ ਜਗਮੀਤ ਸਿੰਘ ਭੋਲਾ ਨੂੰ ਇੱਕ ਸਾਲ ਲਈ ਪ੍ਰਧਾਨਗੀ ਦੇਣ ਦਾ ਐਲਾਨ ਕੀਤਾ । ਇਸ ਮੌਕੇ ਵਿਪਨ ਕੁਮਾਰ ਸ਼ਰਮਾ ਨੇ ਪਿਛਲੇ ਸਾਲ ਦਾ ਹਿਸਾਬ ਦਿੱਤਾ ਅਤੇ ਟਰੱਕ ਅਪਰੇਟਰਾਂ ਦਾ ਮੂੰਹ ਮੀਠਾ ਕਰਵਾਇਆ , ਇਸ ਮੌਕੇ ਦੋਵਾਂ ਧੜਿਆਂ ਦੇ ਸਮਰਥਕ ਟਰੱਕ ਯੂਨੀਅਨ ਵਿੱਚ ਮੌਜੂਦ ਸਨ ਅਤੇ ਡੀ .ਅਸ ਪੀ ਗੋਬਿੰਦਰ ਸਿੰਘ ਅਤੇ ਥਾਣਾ ਭਵਾਨੀਗੜ ਦੇ ਮੱਖੀ ਗੁਰਿੰਦਰ ਬੱਲ ਭਾਰੀ ਪੁਲਸ ਫੋਰਸ ਨਾਲ ਮੁਸ਼ਤੈਦ ਰਹੇ ਅਤੇ ਕਿਸੇ ਵੀ ਅਣਸੁਖਾਵੀ ਘਟਨਾ ਨਾਲ ਨਿਪਟਣ ਲਈ ਤਿਆਰ ਬਰ ਤਿਆਰ ਨਜਰ ਆਏ । ਭਾਵੇ ਕਿ ਦੋਵਾਂ ਧਿਰਾਂ ਦੇ ਸਮਰਥਕ ਕੱਝ ਸਮੇ ਲਈ ਗਰਮ ਮਿਜਾਜ ਵਿੱਚ ਨਜਰ ਆਏ ਪਰ ਰਾਜਾ ਬੀਰਕਲਾ ਦੀ ਸੁਝ ਬੂਝ ਸਦਕਾ ਸਰਬ ਸੰਮਤੀ ਨਾਲ ਭੋਲਾ ਬਲਿਆਲ ਨੂੰ ਯੂਨੀਅਨ ਦਾ ਪ੍ਰਧਾਨ ਥਾਪ ਦਿੱਤਾ ਓਪਰੰਤ ਭੋਲਾ ਸਿੰਘ ਪ੍ਰਧਾਨ ਨੇ ਆਪਣੇ ਸਮਰਥਕਾਂ ਨਾਲ ਗੁਰੂ ਘਰ ਮੱਥਾ ਟੇਕਿਆ। ਇਸ ਮੌਕੇ ਕਪਲ ਗਰਗ , ਹਾਕਮ ਸਿੰਘ , ਗੁਰਪ੍ਰੀਤ ਕੰਧੋਲਾ , ਸੰਜੂ ਵਰਮਾ , ਕੁਲਵਿੰਦਰ ਮਾਝਾ , ਹਰਮਨ ਨੰਬਰਦਾਰ , ਬਲਵਿੰਦਰ ਸਿੰਘ ਪੂਨੀਆ ਤੋਂ ਇਲਾਵਾ ਭਾਰੀ ਗਿਣਤੀ ਵਿਚ ਟਰੱਕ ਅਪਰੇਟਰ ਮੌਜੂਦ ਸਨ .