ਭਵਾਨੀਗੜ੍ਹ, 8 ਫਰਵਰੀ (ਗੁਰਵਿੰਦਰ ਸਿੰਘ): ਸ਼੍ਰੀ ਗੁਰੂ ਰਵੀਦਾਸ ਮਹਾਰਾਜ ਦੇ ਪ੍ਰਕਾਸ਼ ਪੁਰਵ ਮੌਕੇ ਇਲਾਕੇ ਦੀਆਂ ਸੰਗਤਾਂ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਨਗਰ ਕੀਰਤਨ ਸਜਾਏ ਗਏ। ਪਿੰਡ ਫੱਗੂਵਾਲਾ, ਅਲੋਅਰਖ਼ 'ਚ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਸੰਗਤਾਂ ਦੇ ਭਰਵੇਂ ਇੱਕਠ ਨੂੰ ਸੰਬੋਧਨ ਕਰਦੇ ਹੋਏ ਆਮ ਅਦਮੀ ਪਾਰਟੀ ਦੇ ਸੂਬਾ ਆਗੂ ਦਿਨੇਸ਼ ਬਾਂਸਲ ਨੇ ਕਿਹਾ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਹੱਥੀ ਕਿਰਤ ਕਰਕੇ ਸਮਾਜ ਨੂੰ ਨਵੀਂ ਸੇਧ ਦਿੱਤੀ ਉੱਥੇ ਹੀ ਸਾਂਝੀਵਾਲਤਾ ਦਾ ਵੀ ਸ਼ੰਦੇਸ਼ ਦਿੱਤਾ। ਬਾਂਸਲ ਨੇ ਕਿਹਾ ਕੇ ਸਾਨੂੰ ਗੁਰੂ ਸਾਹਿਬ ਦੇ ਸੁਪਨੇ ਨੂੰ ਸਾਕਾਰ ਕਰਨ ਲੲ ਸ਼ੰਘਰਸ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ੲਲਾਵਾ ਗੁਰਦੀਪ ਸਿੰਘ ਫੱਗੂਵਾਲਾ, ਸੂਬੇਦਾਰ ਨਛੱਤਰ ਸਿੰਘ ਫੱਗੂਵਾਲਾ, ੲਦਰਪਾਲ ਸਿੰਘ ਸੰਗਰੂਰ, ਗੁਰਪ੍ਰੀਤ ਸਿੰਘ ਅਲੋਅਰਖ, ਹਰਭਜਨ ਸਿੰਘ ਹੈਪੀ, ਅਵਤਾਰ ਸਿੰਘ ਅਲੋਅਰਖ਼, ਸੁਖਦੇਵ ਸਿੰਘ ਸੁੱਖਾ, ਚੰਨਣ ਸਿੰਘ, ਸੁਖਚੈਨ ਸਿੰਘ ਅਲੋਅਰਖ ਅਦਿ ਹਾਜ਼ਰ ਸਨ।
ਦਿਨੇਸ਼ ਬਾਂਸਲ ਨੂੰ ਸਨਮਾਨਤ ਕਰਦੀ ਸੰਗਤ