ਹਕੀਮ ਅਜਮਲ ਖਾਂ ਦੇ ਜਨਮ ਦਿਵਸ ਤੇ ਵਰਲਡ ਯੂਨਾਨੀ ਡੇ ਮਨਾਇਆ
ਯੂਨਾਨੀ ਚਿੱਕਿਤਸ਼ਾਂ ਸਿਸਟਮ ਨੂੰ ਲੋਕ ਕਲਿਆਣ ਅਤੇ ਸੁਚਾਰੂ ਰੂਪ ਵਿਚ ਲਾਗੂ ਕਰਨ ਲਈ ਕੀਤੀ ਚਰਚਾ

ਭਵਾਨੀਗੜ੍ਹ ੧੩ ਫਰਵਰੀ { ਗੁਰਵਿੰਦਰ ਸਿੰਘ} ਅੱਜ ਮਿਤੀ 11—02—2020 ਨੂੰ ਸਥਾਨਕ ਫੱਗੂਵਾਲਾ ਕੈਂਚੀਆ ਸਥਿੱਤ ਰਹਿਬਰ ਐਰੂਯਵੈਦਿਕ ਅਤੇ ਯੂਨਾਨੀ ਮੈਡੀਕਲ ਕਾਲਜ ਭਵਾਨੀਗੜ੍ਹ, ਵਿਖੇ ਪ੍ਰਸਿੱਧ ਯੂਨਾਨੀ ਚਿੱਕਿਸ਼ਤ ਤੇ ਸੁਤੰਰਤਾ ਸੈਨਾਨੀ ਹਕੀਮ ਅਜਮਲ ਖਾਂ ਸਾਹਿਬ ਦੇ ਜਨਮ ਦਿਵਸ ਉਤੇ ਵਰਲਡ ਯੂਨਾਨੀ ਡੇ* ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਸੰਸਥਾ ਦੇ ਚੇਅਰਮੈਨ ਡਾ ਐਮ ਐਸ ਖਾਨ ਸਾਹਿਬ ਜੀ ਦੁਆਰਾ ਕੀਤੀ ਗਈ। ਜਿਸ ਵਿਚ ਉਹਨਾ ਨੇ ਵਿਦਿਅਰਥੀਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਸਾਹਿਬ ਡਾ ਸਿਰਜੂਨ ਨਬੀ ਜਾਫਰੀ ਜੀ ਨੇ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੁ ਉਹਨਾ ਦੀ ਸਖਸ਼ੀਅਤ ਬਾਰੇ ਚਾਨਣਾ ਪਾਇਆ।ਅਤੇ ਉਹਨਾਂ ਨੇ ਦੱਸਿਆ ਯੂਨਾਨੀ ਚਿੱਕਿਤਸ਼ਾਂ ਸਿਸਟਮ ਨੂੰ ਲੋਕ ਕਲਿਆਣ ਅਤੇ ਸੁਚਾਰੂ ਰੂਪ ਵਿਚ ਲਾਗੂ ਕਰਨ ਲਈ ਚਰਚਾ ਕੀਤੀ ਤਾ ਜੋ ਇਸ ਨੂੰ ਸਮਾਜ ਵਿਚ ਲੋਕਪੀ੍ਰਅ ਬਣਾਉਣ ਲਈ ਯਤਨ ਕੀਤੇ ਜਾਣ। ਇਸ ਮੌਕੇ ਯੂਨਾਨੀ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਅਰਥੀ ਵੀ ਸਾਮਿਲ ਸਨ।ਇਸ ਮੌਕੇ ਬੀ. ਯੂ. ਐਮ. ਐਸ. ਦੇ ਵਿਦਿਅਰਥੀਆਂ (ਨਵੇਦ ਅਖਤਰ, ਰਿਹਾਨ, ਰਾਹੀਨ ਬੀ, ਸੁਹਰੀਆਂ ਹਮੀਮ) ਨੇ ਆਪਣੇ ਵਿਚਾਰ ਪੇਸ਼ ਕੀਤੇ। ਡਾ ਜਮਾਲ ਅਖਤਰ ਸਾਹਿਬ ਜੀ ਨੇ ਇਸ ਮੌਕੇ ਆਏ ਹੋਏ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਦਾ ਧੰਨਵਾਦ ਕਰਦੇ ਹੋਏ ਇਸ ਪ੍ਰੋਗਰਾਮ ਦੀ ਸਮਾਪਤੀ ਕੀਤੀ। ਇਸ ਮੌਕੇ ਡਾਂ.ਕਾਫਿਲਾ ਖਾਨ ਵਾਈਸ ਚੇਅਰਪਰਸ਼ਨ ਤੇ ਡਾ ਅਜਹਰ ਜਾਵੇਦ ਅਖਤਰ, ਡਾ ਰਿਜਵਾਨਅਹੁਲਾ ਡਾ. ਕਲੀਮ ਅਹਿਮਦ, ਡਾਂ. ਅਬਦੁਲ ਅਜੀਜ, ਡਾਂ. ਆਇਸਾ ਅਨਸਾਰੀ, ਡਾਂ. ਸਇਮਾ ਸਲੀਮ, ਡਾਂ. ਨਰੇਸ਼ ਚੰਦਰ, ਡਾਂ. ਇਫਤ ਡਾਂ. ਹੀਨਾ, ਡਾਂ. ਅਕਿਰਾ ਆਕਰਮ, ਸ਼ਬਾਨਾ ਅਨਸਾਰੀ, ਰਤਨ ਲਾਲ ਜੀ, ਨਛੱਤਰ ਸਿੰਘ, ਸਮਿੰਦਰ ਸਿੰਘ, ਅਸਗਰ ਅਲੀ, ਹਰਵੀਰ ਕੌਰ, ਗੁਰਵਿੰਦਰ ਕੌਰ, ਅਮਰਿੰਦਰ ਕੌਰ ਆਦਿ ਵੀ ਮੌਜੂਦ ਸਨ।
ਵਰਲਡ ਯੂਨਾਨੀ ਡੇ ਮੌਕੇ ਵੱਖ ਵੱਖ ਝਲਕੀਆਂ. {ਰੋਮੀ}