ਭਵਾਨੀਗੜ,15 ਫਰਵਰੀ (ਗੁਰਵਿੰਦਰ ਸਿੰਘ): ਦਲਿਤ ਭਾਈਚਾਰੇ ਨੂੰ ਸਮਾਜ ਵਿੱਚ ਵੱਡੀ ਪੱਧਰ 'ਤੇ ਮਾਣ ਸਤਕਾਰ, ਅਹੁਦੇ ਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਬਦਲੇ ਅੱਜ ਇਥੇ ਐਸ.ਸੀ ਭਾਈਚਾਰੇ ਵੱਲੋਂ ਰੱਖੇ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ ਅੰਦੇਸ਼ੀ ਸੋਚ ਸਦਕਾ ਹਮੇਸ਼ਾ ਸਮਾਜ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਾ ਮੁੱਖ ਟੀਚਾ ਦਲਿਤ ਤੇ ਗਰੀਬ ਭਾਈਚਾਰੇ ਦੇ ਜੀਵਨ ਪੱਧਰ ਉੱਚਾ ਚੁੱਕਣ ਲਈ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣਾ ਹੈ। ਸਮਾਗਮ ਦੌਰਾਨ ਅਸ.ਸੀ ਭਾਏਚਾਰੇ ਵੱਲੋਂ ਸਮਾਜ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਿਲਾਂ 'ਤੇ ਵੀ ਰੋਸ਼ਨੀ ਪਾਈ ਜਿਨ੍ਹਾਂ ਨੂੰ ਸਿੰਗਲਾ ਨੇ ਜਲਦ ਹੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਸਿੰਗਲਾ ਨੇ ਬਲਾਕ ਦੇ ਸਰਪੰਚਾਂ ਨੂੰ ਹਦਾਇਤ ਕੀਤਾ ਕਿ ਸਰਕਾਰ ਦੇ ਵਾਅਦੇ ਤਹਿਤ ਪਿੰਡਾਂ 'ਚ ਦਲਿਤਾਂ ਪਰਿਵਾਰਾਂ ਨੂੰ 5 -5 ਮਰਲੇ ਪਲਾਟ ਜਲਦ ਦਿੱਤੇ ਜਾਣ। ਇਸ ਮੌਕੇ ਗਮੀ ਕਲਿਆਣ ਕੌਮੀ ਮੀਤ ਪ੍ਰਧਾਨ ਸੈਟਰਲ ਵਾਲਮੀਕਿ ਸਭਾ ਇੰਡੀਆ, ਹਰੀ ਸਿੰਘ ਫੱਗੂਵਾਲਾ ਵਾਇਸ ਚੇਅਰਮੈਨ ਮਾਰਕਿਟ ਕਮੇਟੀ, ਜਸਵੀਰ ਕੌਰ ਵਾਇਸ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਸੰਗਰੂਰ, ਸਤਗੁਰ ਸਿੰਘ ਮਾਝੀ ਸੂਬਾ ਪ੍ਰਧਾਨ ਪੰਚਾਇਤ ਯੂਨੀਅਨ, ਵਰਿਦਰ ਪੰਨਵਾਂ ਚੇਅਰਮੈਨ ਬਲਾਕ ਸੰਮਤੀ, ਹਾਕਮ ਸਿੰਘ ਮੁਗਲ ਜਿਲ੍ਹਾ ਇੰਚਾਰਜ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ, ਜਗਤਾਰ ਨਮਾਦਾ, ਜਗਮੀਤ ਸਿੰਘ ਭੋਲਾ ਬਲਿਆਲ ਪ੍ਰਧਾਨ ਟਰੱਕ ਯੂਨੀਅਨ, ਨਰਿੰਦਰ ਸਲਦੀ ਸਾਬਕਾ ਸਰਪੰਚ, ਅਮਰੀਕ ਸਿੰਘ ਵਿੱਕੀ ਸਾਬਕਾ ਕੌਂਸਲਰ, ਹਾਕਮ ਸਿੰਘ ਗੁੜਥਲੀ, ਬਲਜੀਤ ਕੌਰ, ਵਿੱਕੀ ਚਾਵਲੀਆ, ਵਿੱਦਿਆ ਦੇਵੀ, ਗੁਰਜੰਟ ਸਿੰਘ ਬਖੋਪੀਰ ਆਦਿ ਹਾਜਰ ਸਨ।
ਕੈਬਨਿਟ ਮੰਤਰੀ ਸਿੰਗਲਾ ਨੂੰ ਸਨਮਾਨਤ ਕਰਦੇ ਦਲਿਤ ਵਰਗ ਦੇ ਨੁਮਾਇੰਦੇ।