ਭਵਾਨੀਗੜ੍ਹ 15 ਫਰਵਰੀ {ਗੁਰਵਿੰਦਰ ਸਿੰਘ}ਸਥਾਨਕ ਫੱਗੂਵਾਲਾ ਕੈਂਚੀਆ ਸਥਿੱਤ ਰਹਿਬਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ, ਭਵਾਨੀਗੜ੍ਹ ਵਿਖੇ ਪੀ.ਪੀ.ਐਸ ਮੋਟੀਵੇਸ਼ਨਲ ਸਪੀਕਰ ਸ੍ਰੀ. ਪ੍ਰਬਲ ਪ੍ਰਤਾਪ ਸਹਿਗਲ ਵੱਲੋਂ ਲਗਾਈ ਗਈ ਮੋਟੀਵੇਸ਼ਨਲ ਕਲਾਸ। ਜਿਸ ਦੀ ਅਗਵਾਈ ਸੰਸਥਾ ਦੇ ਚੇਅਰਮੈਨ ਡਾਂ. ਐਮ ਐਸ ਖਾਨ ਸਾਹਿਬ ਜੀ ਦੁਆਰਾ ਕੀਤੀ ਗਈ। ਇਸ ਮੌਕੇ ਪ੍ਰਬਲ ਪ੍ਰਤਾਪ ਸਹਿਗਲ ਜੀ ਨੇ ਸੰਬੋਧਨ ਕੀਤਾ ਕਿ ਜਿੰਦਗੀ ਵਿੱਚ ਕਿਸ ਤਰਾਂ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਜਿਵੇ ਕਿ ਅਸੀ ਜਾਣਦੇ ਹਾਂ ਕਿ ਮੋਟੀਵੇਸ਼ਨ ਦੀ ਘਾਟ ਹੋਣ ਕਾਰਨ ਬਹੁਤ ਸਾਰੇ ਵਿਦਿਆਰਥੀ ਆਪਣੀਆ ਉਮੀਦਾ ਤੇ ਖਰੇ ਨਹੀ ਉਤਰ ਪਾਉਦੇ। ਸਹਿਗਲ ਜੀ ਨੇ ਕਿਹਾ ਕਿ ਸਾਨੂੰ ਆਪਣੀ ਸੋਚ ਹਮੇਸਾਂ ਹਾਂ ਵਾਚਕ ਰੱਖਣੀ ਚਾਹੀਦੀ ਹੈ ਤਾ ਜੋ ਵਿਦਿਆਰਥੀ ਆਪਣੀ ਜਿੰਦਗੀ ਨੂੰ ਬਦਲ ਸਕਦੇ ਹਨ ਤੇ ਅਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਨ। ਇਸ ਮੌਕੇ ਡਾਂ. ਐਮ ਐਸ ਖਾਨ ਸਾਹਿਬ ਜੀ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਜਿੰਦਗੀ ਵਿਚ ਸਫਲਤਾ ਪ੍ਰਾਪਤ ਕਰਨ ਦੇ ਗੁਣ ਦੱਸੇ। ਤੇ ਪੀ.ਪੀ.ਐਸ ਮੋਟੀਵੇਸ਼ਨਲ ਸਪੀਕਰ ਸ੍ਰੀ. ਪ੍ਰਬਲ ਪ੍ਰਤਾਪ ਸਹਿਗਲ ਜੀ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਡਾਂ.ਕਾਫਿਲਾ ਖਾਨ ਵਾਈਸ ਚੇਅਰਪਰਸ਼ਨ ਤੇ ਪ੍ਰਿਸੀਪਲ ਡਾਂ ਸਿਰਾਜੂਨਬੀ ਜਾਫਰੀ, ਡਾ ਅਜਹਰ ਜਾਵੇਦ, ਡਾਂ. ਰਿਜਵਾਨਅਹੁਲਾ ਡਾ. ਕਲੀਮ ਅਹਿਮਦ, ਡਾਂ. ਅਬਦੁਲ ਅਜੀਜ, ਡਾਂ. ਆਇਸਾ ਅਨਸਾਰੀ, ਹੀਨਾ, ਡਾਂ. ਅਕਿਰਾ ਆਕਰਮ, ਡਾਂ. ਸਾਇਮਾ ਸਲੀਮ, ਡਾਂ. ਨਰੇਸ਼ ਚੰਦਰ, ਡਾਂ. ਇਫਤ ਡਾਂ. ਸ਼ਬਾਨਾ ਅਨਸਾਰੀ, ਰਤਨ ਲਾਲ ਜੀ, ਨਛੱਤਰ ਸਿੰਘ, ਸਮਿੰਦਰ ਸਿੰਘ, ਅਸਗਰ ਅਲੀ, ਹਰਵੀਰ ਕੌਰ, ਗੁਰਵਿੰਦਰ ਕੌਰ, ਅਮਰਿੰਦਰ ਕੌਰ, ਮਨਪੀ੍ਰਤ ਕੌਰ, ਕਮਲਜੀਤ ਕੌਰ ਸਿਮਰਜੀਤ ਕੌਰ, ਲਵਦੀਪ ਮਿੱਤਲ, ਰਜ਼ਨੀ ਸ਼ਰਮਾ ਆਦਿ ਵੀ ਮੌਜੂਦ ਸਨ।
ਮੋਟੀਵੇਸ਼ਨਲ ਸੈਮੀਨਾਰ ਦੀਆ ਵੱਖ ਵੱਖ ਝਲਕੀਆਂ.{ਰੋਮੀ}