ਸਿਮਰਜੀਤ ਸਿੰਘ ਬੈਂਸ ਨੇ ਵੈਨ ਹਾਦਸੇ ਵਿੱਚ ਮਰੇ ਬੱਚਿਆਂ ਦੇ ਪਰਿਵਾਰਾਂ ਮੈਬਰਾਂ ਨਾਲ ਕੀਤਾ ਦੁੱਖ ਸਾਂਝਾ
ਸੂਬੇ ਦਾ ਸਿੱਖਿਆ ਮੰਤਰੀ ਦੇਵੇ ਅਸਤੀਫਾ - ਬੈਸ

ਲੌਂਗੋਵਾਲ 19 ਫ਼ਰਵਰੀ (ਜਗਸੀਰ ਸਿੰਘ) ਕਸਬੇ ਵਿਖੇ ਕੁਝ ਦਿਨ ਪਹਿਲਾਂ ਹੋਏ ਵੈਨ ਹਾਦਸੇ ਵਿੱਚ ਮਾਰੇ ਗਏ 4 ਮਾਸੂਮ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਲੋਕ ਇਨਸਾਫ਼ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਲੌਂਗੋਵਾਲ ਵਿਖੇ ਉਨ੍ਹਾਂ ਦੇ ਘਰ ਪੁੱਜ ਕੇ ਦੁੱਖ ਸਾਂਝਾ ਕੀਤਾ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਵੈਨ ਹਾਦਸੇ ਵਿੱਚ 4 ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਸੀ। ਉਸ ਘਟਨਾ ਨਾਲ ਮੈਨੂੰ ਬਹੁਤ ਦੁੱਖ ਹੋਇਆ ਹੈ ਅਤੇ ਲਈ ਸੂਬੇ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ ਜੋ ਸਿੱਖਿਆ ਮੰਤਰੀ ਆਪਣੇ ਜ਼ਿਲ੍ਹੇ ਨੂੰ ਹੀ ਨਹੀਂ ਸੰਭਾਲ ਸਕਦਾ ਉਹ ਪੂਰੇ ਸੂਬੇ ਨੂੰ ਕਿਸ ਤਰ੍ਹਾਂ ਸੰਭਾਲੇਗਾ । ਸੋ ਇਸ ਘਟਨਾ ਦੀ ਜ਼ਿੰਮੇਵਾਰੀ ਲੈਂਦੇ ਹੋਏ ਵਿਜੈਇੰਦਰ ਸਿੰਗਲਾ ਨੂੰ ਉਸੇ ਦਿਨ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ। ਉਨ੍ਹਾਂ ਇਸ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ 50 - 50 ਲੱਖ ਰੁਪਏ ਦੀ ਰਾਸ਼ੀ ਅਤੇ ਇੱਕ - ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਵੀ ਪੰਜਾਬ ਸਰਕਾਰ ਤੋਂ ਕੀਤੀ। ਬੈੰਸ ਕਿਹਾ ਕਿ ਅਸੀਂ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ ਅਤੇ ਇਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਸਾਡੇ ਵੱਲੋਂ ਹਰ ਸੰਭਵ ਯਤਨ ਕੀਤੇ ਜਾਣਗੇ ਇਸ ਮੌਕੇ ਤਲਵਿੰਦਰ ਸਿੰਘ ਮਾਨ ਕੌਮੀ ਪ੍ਰਧਾਨ ਯੂਥ ਵਿੰਗ ਲੋਕ ਇਨਸਾਫ ਪਾਰਟੀ, ਜਸਵੰਤ ਸਿੰਘ ਗੱਜਣਮਾਜਰਾ ਜਰਨਲ ਸਕੱਤਰ ,ਜਸਵਿੰਦਰ ਸਿੰਘ ਰਿਖੀ, ਜਥੇਦਾਰ ਕਰਨੈਲ ਸਿੰਘ ਦੁੱਲਟ, ਸਰਪੰਚ ਜਗਦੇਵ ਸਿੰਘ ਬੈਨੀਵਾਲ ,ਸਾਬਕਾ ਸਰਪੰਚ ਬੁੱਧ ਸਿੰਘ ,ਕਾਲਾ ਸਿੰਘ ਭੁੱਲਰ, ਸੀਨੀਅਰ ਅਕਾਲੀ ਆਗੂ ਨੀਟੂ ਸ਼ਰਮਾ, ਬਿੱਲੂ ਨਮੋਲ, ਸੁਰਜੀਤ ਸਿੰਘ ਦੁੱਲਟ ,ਜੱਗੀ ਸਿੰਘ ਗਿੱਲ, ਡਾ. ਪ੍ਰਗਟ ਸਿੰਘ, ਨਿਰਮਲ ਸਿੰਘ, ਲੱਕੀ ਬਹਾਦਰਪੁਰ ਆਦਿ ਹਾਜ਼ਰ ਸਨ ।
ਪਰਿਵਾਰਾਂ ਮੈਬਰਾਂ ਨਾਲ ਕੀਤਾ ਦੁੱਖ ਸਾਂਝਾ ਕਰਦੇ ਸਿਮਰਜੀਤ ਸਿੰਘ ਬੈਂਸ .