ਬਲਵੰਤ ਸਿੰਘ ਸਰਬਸੰਮਤੀ ਨਾਲ ਸੁਸਾਇਟੀ ਦੇ ਪ੍ਰਧਾਨ ਬਣੇ

ਭਵਾਨੀਗੜ੍ਹ, 26 ਫਰਵਰੀ (ਗੁਰਵਿੰਦਰ ਸਿੰਘ): ਨੇੜਲੇ ਪਿੰਡ ਭੜ੍ਹੋ, ਡੇਹਲੇਵਾਲ ਤੇ ਸ਼ਾਹਪੁਰ ਸੁਸਾਇਟੀ ਦੀ ਚੋਣ ਸਕੱਤਰ ਅਮਰਜੀਤ ਸਿੰਘ ਦੀ ਦੇਖ ਰੇਖ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਬਲਵੰਤ ਸਿੰਘ ਸ਼ਾਹਪੁਰ ਨੂੰ ਪ੍ਰਧਾਨ ਅਤੇ ਅਮਰੀਕ ਸਿੰਘ ਭੜ੍ਹੋ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ। ਇਸੇ ਤਰ੍ਹਾਂ ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਸਪਿੰਦਰ ਸਿੰਘ ਤੇ ਮਲਕੀਤ ਕੌਰ ਭੜ੍ਹੋ ਨੂੰ ਮੈੰਬਰ ਚੁਣਿਆ ਗਿਆ। ਇਸ ਸਮੇਂ ਚੁਣੇ ਨੁਮਾਇੰਦਿਆਂ ਤੇ ਮੈਂਬਰਾਂ ਵੱਲੋਂ ਪਿੰਡ ਭੜ੍ਹੋ ਦੇ ਸਰਪੰਚ ਸਾਹਿਬ ਸਿੰਘ ਅਤੇ ਸ਼ਾਹਪੁਰ ਦੇ ਸਰਪੰਚ ਰਾਮ ਸਿੰਘ ਸਮੇਤ ਡੇਹਲੇਵਾਲ ਦੇ ਸਰਪੰਚ ਗੁਰਮੀਤ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਪ੍ਰੀਤ ਸਿੰਘ ਪੰਚ ਸ਼ਾਹਪੁਰ, ਗਿਆਨ ਸਿੰਘ ਸ਼ਾਹਪੁਰ, ਰਾਮ ਸਿੰਘ ਨੰਬਰਦਾਰ, ਅਜੈਬ ਸਿੰਘ, ਕੇਸਰ ਸਿੰਘ, ਹਰਬੰਸ ਸਿੰਘ, ਦਲਵਾਰਾ ਸਿੰਘ, ਮੱਘਰ ਸਿੰਘ, ਬਲਵੰਤ ਸਿੰਘ, ਮਾਸਟਰ ਸੁਖਚੈਨ ਸਿੰਘ, ਅਵਤਾਰ ਸਿੰਘ, ਹਾਕਮ ਸਿੰਘ, ਘੁਮੰਡ ਸਿੰਘ, ਜਗਦੀਪ ਸਿੰਘ, ਹਰਵੰਤ ਸਿੰਘ ਆਦਿ ਹਾਜ਼ਰ ਸਨ।
ਸੁਸਾਇਟੀ ਦੇ ਨਵੇਂ ਚੁਣੇ ਮੈਬਰਾਂ ਨਾਲ ਹਾਜ਼ਰ ਪਤਵੰਤੇ।