ਗੁਰੂ ਤੇਗ ਬਹਾਦਰ ਕਾਲਜ ਦੇ ਵਿਦਿਆਰਥੀਆਂ ਵਿਦਿਅਕ ਟੂਰ ਲਾਇਆ
ਵਿਦਿਆਰਥੀਆਂ ਵੱਖ ਵੱਖ ਸਥਾਨਾਂ ਦੀ ਜਾਣਕਾਰੀ ਕੀਤੀ ਹਾਸਲ

ਭਵਾਨੀਗੜ੍ਹ ਮਾਰਚ {ਗੁਰਵਿੰਦਰ ਸਿੰਘ } ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਦੇ ਵਿਦਿਆਰਥੀਆਂ ਨੇ ਬੀਤੇ ਦਿਨੀ ਸ੍ਰੀ ਅਨੰਦਪੁਰ ਸਾਹਿਬ,ਵਿਰਾਸਤ ਏ ਖਾਲਸਾ,ਫਤਹਿਗੜ੍ਹ ਸਾਹਿਬ ਅਤੇ ਨੈਨਾ ਦੇਵੀ ਵਿਦਿਅਕ ਟੂਰ ਲਾਇਆ ਗਿਆ । ਟੂਰ ਦੀ ਸ਼ੁਰੂਆਤ ਸਵੇਰੇ 7 ਵਜੇ ਹੋਈ । ਇਹ ਟੂਰ ਪ੍ਰੋ ਦਲਵੀਰ ਸਿੰਘ,ਪ੍ਰੋ ਗੁਰਪ੍ਰੀਤ ਕੌਰ,ਪ੍ਰੋ ਅਮਨਦੀਪ ਕੌਰ,ਪ੍ਰੋ ਚਰਨਜੀਤ ਸਿੰਘ ਅਤੇ ਪ੍ਰੋ ਬਬਨਪ੍ਰੀਤ ਕੌਰ ਜੀ ਦੀ ਅਗਵਾਈ ਹੇਠ ਗਿਆ । ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਦਿਆ ਪ੍ਰੋ ਦਲਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਉਤਸਾਹਿਤ ਕਰਦੇ ਹੋਏ ਉਹਨਾਂ ਨੂੰ ਵਿਰਾਸਤ-ਏ-ਖਾਲਸਾ ਦੇ ਇਤਿਹਾਸ ਬਾਰੇ ਦੱਸਿਆ ਕਿ ਇਹ (ਪਹਿਲਾਂ ਖਾਲਸਾ ਹੈਰੀਟੇਜ਼ ਮੈਮੋਰੀਅਲ ਕੰਪਲੈਕਸ ਵਜੋਂ ਜਾਣਿਆ ਜਾਂਦਾ) ਆਨੰਦਪੁਰ ਸਾਹਿਬ ਵਿਖੇ ਸਥਿਤ ਅਜਾਇਬ-ਘਰ ਹੈ। ਅਜਾਇਬ-ਘਰ ਉਨ੍ਹਾਂ ਘਟਨਾਵਾਂ ਉੱਤੇ ਇੱਕ ਝਾਤ ਪਾਉਂਦਾ ਹੈ ਜਿਹੜੀਆਂ ਕਿ ਪੰਜਾਬ ਵਿਚ 500 ਸਾਲ ਪਹਿਲਾਂ ਵਾਪਰੀਆਂ ਜਿਨਾਂ ਕਾਰਨ ਸਿੱਖੀ ਦਾ ਜਨਮ ਅਤੇ ਅੰਤ ਵਿਚ ਖਾਲਸਾ ਪੰਥ ਦਾ ਜਨਮ ਹੋਇਆ। ਅਜਾਇਬ ਘਰ ਮਹਾਨ ਗੁਰੂਆਂ ਦੇ ਸੁਪਨੇ ਉੱਤੇ ਰੌਸ਼ਨੀ ਪਾਉਂਦਾ ਹੈ। ਸ਼ਾਂਤੀ ਅਤੇ ਭਾਈਚਾਰੇ ਦਾ ਅਮਰ ਸੰਦੇਸ਼ ਜੋ ਉਨ੍ਹਾਂ ਨੇ ਸਾਰੀ ਮਨੁੱਖਤਾ ਨੂੰ ਦਿੱਤਾ ਅਤੇ ਪੰਜਾਬ ਦੀ ਅਮੀਰ ਵਿਰਾਸਤ ਉੱਤੇ ਵੀ ਇਹ ਝਾਤ ਪਾਉਂਦਾ ਹੈ। ਅਜਾਇਬ ਘਰ ਦਾ ਉਦੇਸ਼ ਸਿੱਖ ਇਤਿਹਾਸ ਦੇ 500 ਸਾਲ ਅਤੇ ਖਾਲਸਾ ਦੀ 300 ਸਾਲ ਨੂੰ 10ਵੇਂ ਅਤੇ ਆਖਰੀ ਗੁਰੂ ਸ੍ਰੀ ਗੁਰੂ ਗੋਬਿੰਦ ਜੀ ਜਿਨਾਂ ਨੇ ਆਧੁਨਿਕ ਸਿੱਖੀ ਦੀ ਨੀਂਹ ਰੱਖੀ ਦੀਆਂ ਲਿਖਤਾਂ ਨੂੰ ਯਾਦਗਾਰੀ ਬਣਾਉਂਦਾ ਹੈ। ਇਸ ਪਿੱਛੋ ਵਿਦਿਆਰਥੀਆਂ ਨੂੰ ਮਾਤਾ ਨੈਨਾ ਦੇਵੀ ਵਿਖੇ ਦਰਸ਼ਨ ਕਰਵਾਏ ਗਏ । ਇਸ ਟੂਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਧਾਰਮਿਕ ਵਿਚਾਰਾ ਦੇ ਨਾਲ-ਨਾਲ ਆਪਣੇ ਸੱਭਿਆਚਾਰ ਨਾਲ ਜੋੜਨ ਦਾ ਸੀ । ਇਸ ਟੂਰ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਿਲ ਸਨ ।
ਟੂਰ ਦੌਰਾਨ ਵਿਦਿਆਰਥੀ ਤੇ ਪ੍ਰੋਫੈਸਰ .