ਭਵਾਨੀਗੜ੍ਹ,14 ਮਾਰਚ (ਗੁਰਵਿੰਦਰ ਸਿੰਘ): ਇੰਡੀਅਨ ਅਕਰੈਲਿਕਸ ਲਿਮਿਟਡ (IAL) ਵਰਕਰਜ਼ ਦਲ ਹਰਕਿਸ਼ਨਪੁਰਾ ਦੀ ਮੀਟਿੰਗ ਕਾਮਰੇਡ ਪ੍ਰਿੰਸੀਪਲ ਜੋਗਿੰਦਰ ਸਿੰਘ ਔਲਖ ਜਿਲ੍ਹਾ ਪ੍ਰਧਾਨ ਸੀਟੂ ਅਤੇ ਇੰਦਰਪਾਲ ਸਿੰਘ ਜਨਰਲ ਸੈਕਟਰੀ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ IAL. ਵਰਕਰਜ਼ ਦਲ ਦੀ ਲੀਡਰਸੀਪ ਦੀ ਨਵੀਂ ਚੋਣ ਕੀਤੀ ਗਈ। ਨਵੀਂ ਚੋਣ ਵਿੱਚ ਦਲ ਦਾ ਪ੍ਰਧਾਨ ਨਛੱਤਰ ਸਿੰਘ, ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ, ਮੀਤ ਪ੍ਰਧਾਨ ਮਲਕੀਤ ਸਿੰਘ, ਜਨਰਲ ਸੱਕਤਰ ਅਵਤਾਰ ਸਿੰਘ, ਸਹਾਇਕ ਸੱਕਤਰ ਪਰਵਿੰਦਰ ਕੁਮਾਰ, ਖਜਾਨਚੀ ਰਾਜੇਸ਼ ਕੁਮਾਰ, ਸਹਾਇਕ ਖਜਾਨਚੀ ਹੰਸ ਰਾਜ, ਪ੍ਰੈਸ ਸੱਕਤਰ ਨੈਬ ਸਿੰਘ ਤੇ ਸਰਾਜ ਖਾਨ, ਸਲਾਹਕਾਰ ਸ਼ਮਸ਼ੇਰ ਸਿੰਘ ਅਤੇ ਦਰਸ਼ਨ ਸਿੰਘ ਨੂੰ ਚੁਣਿਆ ਗਿਆ। ਇਸ ਮੌਕੇ ਕਾਮਰੇਡ ਜੋਗਿੰਦਰ ਸਿੰਘ ਔਲਖ ਨੇ ਨਵੀਂ ਚੁਣੀ ਬਾਡੀ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ।
ਚੁਣੇ ਗਏ ਅਹੁਦੇਦਾਰ।