ਭਵਾਨੀਗੜ•, 21 ਮਾਰਚ (ਗੁਰਵਿੰਦਰ ਸਿੰਘ)- ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਇਕਾਈ ਭਵਾਨੀਗੜ ਦੀ ਚੋਣ ਹੋਈ ਜਿਸ ਵਿਚ ਵਿਜੈ ਸਿੰਗਲਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ। ਇਸ ਸਬੰਧੀ ਚੋਣ ਮੀਟਿੰਗ ਕਰਦਿਆਂ ਯੂਨੀਅਨ ਦੇ ਪ੍ਧਾਨ ਅਤੇ ਸੂਬਾ ਜਰਨਲ ਸੈਕਟਰੀ ਰਣਧੀਰ ਸਿੰਘ ਫੱਗੂਵਾਲਾ ਨੇ ਆਪਣੇ ਕਾਰਜ ਕਾਲ ਦਾ ਹਿਸਾਬ ਕਿਤਾਬ ਦਿੰਦਿਆਂ ਆਪਣੀ ਇਕਾਈ ਟੀਮ ਨੂੰ ਭੰਗ ਕਰਦਿਆਂ ਅਗਲੀ ਟੀਮ ਬਣਾਉਣ ਦਾ ਐਲਾਨ ਕੀਤਾ। ਜਿਸ ਦੌਰਾਨ ਉਨ ਵਲੋਂ ਹੀ ਪ੍ਧਾਨਗੀ ਲਈ ਵਿਜੈ ਸਿੰਗਲਾ ਦਾ ਨਾਮ ਪੇਸ਼ ਕੀਤਾ ਜਿਸ 'ਤੇ ਸਾਰੇ ਮੈਂਬਰਾਂ ਵਲੋਂ ਸਹਿਮਤੀ ਦਿੰਦਿਆਂ ਵਿਜੈ ਸਿੰਗਲਾ ਨੂੰ ਪ੍ਧਾਨ, ਗੁਰਪ੍ਰੀਤ ਸਿੰਘ ਨੂੰ ਸੀਨੀਅਰ ਮੀਤ ਪ੍ਧਾਨ, ਦਵਿੰਦਰ ਸਿੰਘ ਰਾਣਾ ਨੂੰ ਸੈਕਟਰੀ, ਵਿਸ਼ਵ ਨਾਥ ਨੂੰ ਖ਼ਜਾਨਚੀ, ਮੀਤ ਪ੍ਰਧਾਨ ਜਸਵਿੰਦਰ ਸਿੰਘ ਚਹਿਲ, ਜੁਆਇੰਟ ਸੈਕਟਰੀ ਕਰਮਜੀਤ ਸਿੰਘ ਲੱਕੀ ਅਤੇ ਪ੍ਰੈਸ ਸਕੱਤਰ ਮਨਜੀਤ ਸਿੰਘ ਮਾਹੀ ਨੂੰ ਅਤੇ ਡੈਲੀਗੇਟ ਆਰ.ਕੇ ਪਰਦੀਪ, ਰਣਧੀਰ ਸਿੰਘ ਫੱਗੂਵਾਲਾ ਅਤੇ ਰੂਪ ਸਿੰਘ ਨੂੰ ਬਣਾਇਆ ਗਿਆ। ਇਸ ਮੌਕੇ 'ਤੇ ਬੋਲਦਿਆਂ ਨਵੇਂ ਚੁਣੇ ਪ੍ਰਧਾਨ ਵਿਜੈ ਸਿੰਗਲਾ ਨੇ ਕਿਹਾ ਕਿ ਫੋਟੋਗ੍ਰਰਾਫਰ ਭਾਈਚਾਰੇ ਵੱਲੋਂ ਉਨਾਂ੍ਹ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਉਸਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨਾਂ੍ਹ ਸਾਰਿਆਂ ਦੇ ਸਹਿਯੋਗ ਦੀ ਮੰਗ ਕਰਦਿਆਂ ਫੋਟੋਗ੍ਰਰਾਫਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਤੇ ਯੂਨੀਅਨ ਨੂੰ ਮਜ਼ਬੂਤ ਕਰਨ ਦਾ ਭਰੋਸਾ ਦਿਵਾਇਆ। ਮੀਟਿੰਗ ਦੌਰਾਨ ਉਕਤ ਤੋਂ ਇਲਾਵਾ ਪਰਦੀਪ ਸਿੰਘ, ਰਾਜਿੰਦਰ ਸਿੰਘ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ।
ਚੋਣ ਉਪਰੰਤ ਫੋਟੋਗ੍ਰਾਫਰਜ਼ ਐਸੋਸੀਏਸ਼ਨ ਇਕਾਈ ਭਵਾਨੀਗੜ ਦੇ ਅਹੁਦੇਦਾਰ •