ਭਵਾਨੀਗੜ, 22 ਮਾਰਚ (ਗੁਰਵਿੰਦਰ ਸਿੰਘ): ਦੇਸ਼ 'ਚ ਕਰੋਨਾ ਵਾਇਰਸ ਨੂੰ ਟਾਕਰਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 'ਜਨਤਾ ਕਰਫਿਊ' ਦੇ ਕੀਤੇ ਗਏ ਅੈਲਾਣ ਦਾ ਅੈਤਵਾਰ ਨੂੰ ਇਲਾਕੇ 'ਚ ਪੂਰਾ ਅਸਰ ਦਿਖਾਈ ਦਿੱਤਾ। 'ਜਨਤਾ ਕਰਫਿਊ' ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰਦਿਆਂ ਸ਼ਹਿਰ ਦੇ ਕਾਰੋਬਾਰੀਆਂ ਨੇ ਜਿੱਥੇ ਅਪਣੇ ਕਾਰੋਬਾਰ ਪੂਰਨ ਤੌਰ 'ਤੇ ਬੰਦ ਰੱਖੇ ਉੱਥੇ ਹੀ ਆਮ ਲੋਕ ਅਪਣੇ ਘਰਾਂ ਵਿੱਚ ਦੁਬਕੇ ਰਹੇ ਜਿਸ ਕਾਰਨ ਸ਼ਹਿਰ ਵਿੱਚ ਪੂਰੀ ਤਰ੍ਹਾਂ ਨਾਲ ਸਨਾਟਾ ਛਾਇਆ ਰਿਹਾ। ਸ਼ਹਿਰ ਵਿੱਚ ਸਿਰਫ ਦੁੱਧ ਦੀ ਸਪਲਾਈ ਤੇ ਦਵਾਈ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਹਨ। ਪੁਲਸ ਮੁਲਾਜ਼ਮਾਂ ਦੀਆਂ ਟੁਕੜੀਆਂ ਸ਼ਹਿਰ ਵਿੱਚ ਗਸ਼ਤ ਕਰਦੀਆਂ ਦਿਖਾਈ ਦਿੱਤੀਆਂ।
ਸ਼ਹਿਰ ਦਾ ਸੁੰਨਸਾਨ ਪਿਆ ਬਾਜ਼ਾਰ ਦੀਆਂ ਵੱਖ ਵੱਖ ਝਲਕੀਆਂ