ਫਲ-ਸਬਜੀ ਤੇ ਦਵਾਈਆਂ ਖਰੀਦਣ ਲਈ ਲੋਕਾਂ 'ਚ ਹਫੜਾ ਦਫੜੀ
ਦਵਾਈਆ ਖਰੀਦਣ ਲਈ ਲੱਗੀ ਲੰਮੀ ਕਤਾਰ

ਭਵਾਨੀਗੜ, 26 ਮਾਰਚ (ਗੁਰਵਿੰਦਰ ਸਿੰਘ): ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੂਬੇ ਭਰ 'ਚ ਜਾਰੀ ਕਰਫਿਊ ਤੋਂ ਬਾਅਦ ਹੀ ਘਰਾਂ ਵਿਚ ਬੈਠੇ ਲੋਕਾਂ ਨੂੰ ਹੁਣ ਜੀਵਣ ਜਿਊਣ ਲਈ ਰੋਜ਼ਮਰਾਂ ਦੀਆਂ ਜ਼ਰੂਰੀ ਵਸਤਾਂ ਦੀ ਥੁੜ ਪੈਦਾ ਹੋਣੀ ਸ਼ੁਰੂ ਹੋ ਗਈ ਹੈ। ਜਿਲ੍ਹਾ ਪ੍ਰਸ਼ਾਸਨ ਵੱਲੋਂ ਕਰਫਿਊ ਦੇ ਚੌਥੇ ਦਿਨ ਵੀਰਵਾਰ ਨੂੰ ਸ਼ਹਿਰ ਵਿੱਚ ਕਰਿਆਨੇ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਕੋਈ ਛੂਟ ਨਹੀਂ ਦਿੱਤੀ ਗਈ ਤੇ ਕੁੱਝ ਦੁਕਾਨਦਾਰਾਂ ਵੱਲੋਂ ਆਪ ਮੁਹਾਰੇ ਹੋ ਕੇ ਖੋਲੀਆਂ ਗੲੀਆਂ ਕਰਿਆਨੇ ਦੀਆਂ ਦੁਕਾਨਾਂ ਨੂੰ ਪੁਲਸ ਮੁਲਾਜ਼ਮਾਂ ਨੇ ਬੰਦ ਕਰਵਾਇਆ ਪਰੰਤੂ ਸਬਜੀ ਮੰਡੀ, ਦੁੱਧ ਦੁਕਾਨਾਂ ਅਤੇ ਫਲ ਫਰੂਟ ਦੀਆਂ ਦੁਕਾਨਾਂ ਨੂੰ ਪੁਲਸ ਦੀ ਨਿਗਰਾਨੀ ਹੇਠ ਸਵੇਰੇ ਦੋ ਘੰਟਿਆਂ ਲਈ ਖੋਲਣ ਦੀ ਆਗਿਆ ਦਿੱਤੀ ਗਈ ਸੀ ਜਿਸ ਕਰਕੇ ਇਨ੍ਹਾਂ ਚੀਜਾਂ ਨੂੰ ਖਰੀਦਣ ਦੇ ਲਈ ਲੋਕਾਂ ਵਿੱਚ ਹਫੜਾ ਦਫੜੀ ਦਾ ਮਾਹੌਲ ਬਣਿਆ ਰਿਹਾ। ਇਸ ਦੋ ਘੰਟਿਆਂ ਦੌਰਾਨ ਸ਼ਹਿਰ ਦੀ ਸਬਜੀ ਮੰਡੀ ਅਤੇ ਸ਼ਹਿਰ 'ਚ ਸਬਜੀ ਦੀਆਂ ਦੁਕਾਨਾਂ ਉਪਰ ਸਬਜੀ- ਭਾਜੀ ਤੇ ਫਲ-ਫਰੂਟ ਖਰੀਦਣ ਲਈ ਲੋਕਾਂ ਦਾ ਹੜ ਆ ਗਿਆ ਅਤੇ ਲੋਕਾਂ ਦੀ ਸੁਵਿਧਾ ਲਈ ਪੂਰਾ ਦਿਨ ਖੋਲਣ ਵਾਸਤੇ ਨਿਰਧਾਰਤ ਕੀਤੀਆਂ ਦਵਾਈ ਦੀਆਂ ਦੁਕਾਨਾਂ ਦੇ ਬਾਹਰ ਵੀ ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਮੌਕੇ ਥਾਣਾ ਮੁਖੀ ਭਵਾਨੀਗੜ ਰਮਨਦੀਪ ਸਿੰਘ ਪੁਲਸ ਪਾਰਟੀ ਸਮੇਤ ਬਾਜਾਰਾਂ ਵਿੱਚ ਗਸ਼ਤ ਕਰਦੇ ਦਿਖਾਈ ਦਿੱਤੇ। ਉਨ੍ਹਾਂ ਦੁੱਧ ਵਿਕਰੇਤਾਵਾਂ ਨੂੰ ਕਿਸੇ ਕਿਸਮ ਦੀ ਬਲੈਕ ਨਾ ਕਰਕੇ ਦੁੱਧ ਪਦਾਰਥ ਵਾਜਬ ਰੇਟਾਂ 'ਤੇ ਵੇਚਣ ਦੀ ਸਖਤ ਹਦਾਇਤ ਜਾਰੀ ਕੀਤੀ। ਇਸੇ ਤਰ੍ਹਾਂ ਸਬਜੀ ਮੰਡੀ ਵਿੱਚ ਵੀ ਪੁਲਸ ਨੇ ਡੀਅੈੱਸਪੀ ਸੰਗਰੂਰ ਸੁਖਰਾਜ ਸਿੰਘ ਘੁੰਮਣ ਦੀ ਅਗਵਾਈ ਹੇਠ ਗਸ਼ਤ ਦੌਰਾਨ ਦੁਕਾਨਾਂ ਦੀ ਚੈਕਿੰਗ ਕਰਦੇ ਹੋਏ ਸਬਜੀ ਵਿਕ੍ਰੇਤਾਵਾਂ ਨੂੰ ਸ਼ੁੱਧ ਤੇ ਤਾਜੀਆਂ ਫਲ ਸਬਜੀਆਂ ਵਾਜਬ ਰੇਟਾਂ 'ਤੇ ਮੁਹੱਈਆ ਕਰਵਾਉਣ ਦੀ ਹਦਾਇਤ ਕੀ
ਮੇਨ ਬਾਜਾਰ 'ਚ ਦਵਾਈਆ ਖਰੀਦਣ ਲਈ ਲੱਗੀ ਲੋਕਾਂ ਦੀ ਲੰਮੀ ਕਤਾਰ।