ਪੀਰ ਸਯੀਅਦ ਖਾਨਗਾਹ ਦੀ ਪ੍ਬੰਧਕ ਕਮੇਟੀ ਆਈ ਅੱਗੇ
ਡਿਓੁਟੀ ਤੇ ਤੈਨਾਤ ਮੁਲਾਜਮਾ ਨੂੰ ਵਰਤਾਇਅਾ ਚਾਹ ਦਾ ਲੰਗਰ

ਭਵਾਨੀਗੜ ( ਗੁਰਵਿੰਦਰ ਸਿੰਘ ) ਕਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਨਾਲ ਜਿਥੇ ਦੁਨੀਆਂ ਦੇ ਵੱਖ ਵੱਖ ਦੇਸ਼ਾ ਵਿੱਚ ਆਪਣਾ ਭਿਆਨਕ ਰੂਪ ਦਿਖਾ ਕੇ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ ਓੁਥੇ ਹੀ ਭਾਰਤ ਦੇ ਵੱਖ ਵੱਖ ਸੂਬਿਆ ਵਿੱਚ ਦੇਸ਼ ਦੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਵਲੋ ਚੋਦਾ ਅਪਰੈਲ ਤੱਕ ਲੋਕ ਡਾਓੂਨ ਦਾ ਅੈਲਾਨ ਕੀਤਾ ਗਿਆ ਹੈ ਤੇ ਪੰਜਾਬ ਅੰਦਰ ਸੁਬੇ ਦੇ ਮੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਕਰਫਿਓ ਦਾ ਅੈਲਾਨ ਕੀਤਾ ਗਿਆ ਹੈ ਜਿਸ ਕਾਰਨ ਜਿਥੇ ਪੰਜਾਬ ਪੁਲਿਸ. ਡਾਕਟਰ ਅਤੇ ਪੱਤਰਕਾਰ ਭਾਈਚਾਰਾ ਆਪਣਾ ਬਣਦਾ ਫਰਜ ਅਦਾ ਕਰ ਰਿਹਾ ਹੈ । ਸੱਭ ਤੋ ਮੁਸ਼ਕਿਲ ਡਿਓੁਟੀ ਦਿਨ ਰਾਤ ਪਹਿਰਾ ਦੇ ਰਹੀ ਪੰਜਾਬ ਪੁਲਸ ਦੇ ਮੁਲਾਜਮਾ ਦੀ ਹੈ। ਸਖਤ ਡਿਓਟੀ ਦੇ ਚਲਦਿਆਂ ਅੱਜ ਭਵਾਨੀਗੜ ਦੇ ਬਾਬਾ ਪੀਰ ਪ੍ਰਬੰਧਕ ਕਮੇਟੀ ਦੇ ਗੱਦੀ ਨਸ਼ੀਨ ਬਾਬਾ ਭੋਲਾ ਖਾਨ ਦੀ ਅਗਵਾੲੀ ਹੇਠ ਲਾਡੀ ਖਾਨ ਤੇ ਸਾਥੀਆਂ ਵਲੋ ਡਿਓੁਟੀ ਤੇ ਤੈਨਾਤ ਮੁਲਾਜਮਾ ਨੂੰ ਚਾਹ ਦਾ ਲੰਗਰ ਵਰਤਾਇਆ ਗਿਆ ਅਤੇ ਬੇ ਜੁਬਾਨ ਜਾਨਵਰਾ ਜਿਸ ਵਿੱਚ ਗਲੀਆਂ ਚ ਘੰਮ ਰਹੇ ਕੂਤਿਆ ਨੂੰ ਰੋਟੀਆਂ ਪਾਇਆ ਗਈਆਂ । ਇਸ ਮੋਕੇ ਜਾਣਕਾਰੀ ਦਿੰਦਿਆਂ ਲਾਡੀ ਖਾਨ ਨੇ ਦੱਸਿਆ ਕਿ ਓੁਹਨਾ ਅੈਸ.ਡੀ.ਅੈਮ ਦਫਤਰ ਭਵਾਨੀਗੜ ਵਿਖੇ ਲਿਖਤੀ ਪੱਤਰ ਵੀ ਦਿੱਤਾ ਹੈ ਕਿ ਅਗਰ ਪ੍ਸ਼ਾਸਨ ਨੂੰ ਅਗਰ ਬਾਬਾ ਪੀਰ ਦੀ ਜਗਾ ਯਾ ਕਮੇਟੀ ਦੀ ਲੋਕ ਭਲਾਈ ਦੇ ਕੰਮਾ ਲਈ ਜਰੂਰਤ ਹੋਵੇਗੀ ਤਾ ਓੁਹ ਹਰ ਸਮੇ ਹਾਜਰ ਹਨ । ਇਸ ਮੋਕੇ ਗੱਦੀ ਨਸ਼ੀਨ ਬਾਬਾ ਭੋਲਾ ਖਾਨ ਨੇ ਲੋਕਾ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ