ਹੈਰੀਟੇਜ ਦੇ ਅੱਠਵੀਂ ਤੱਕ ਦੇ ਨਤੀਜੇ ਰਹੇ ਸਾਨਦਾਰ
ਨਵੇ ਸੈਸ਼ਨ ਦੀ ਸ਼ੁਰੂਆਤ 'ਡਿਜ਼ੀਟਲ ਲਰਨਿੰਗ' ਸਕੂਲ ਐਪ ਨਾਲ 1 ਅਪ੍ਰੈਲ ਤੋ

ਭਵਾਨੀਗੜ {ਗੁਰਵਿੰਦਰ ਸਿੰਘ} ਸਥਾਨਕ ਹੈਰੀਟੇਜ ਪਬਲਿਕ ਸਕੂਲ ਦੇ ਸਕੂਲ਼ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਦੇ ਯੋਗ ਯਤਨਾਂ ਸਦਕਾ ਸੈਸ਼ਨ (2019-20) ਦੇ ਨਰਸਰੀ ਤੋਂ ਅੱਠਵੀਂ ਤੱਕ ਦੇ ਸ਼ਾਨਦਾਰ ਨਤੀਜਿਆਂ ਦਾ ਐਲਾਨ ਸਕੂਲ ਐਪ ਅਤੇ ਵੱਟਸ-ਐਪ ਰਾਹੀਂ ਕੀਤਾ ਗਿਆ ਇਸ ਮੌਕੇ ਸਕੂਲ ਮੁਖੀ ਦੁਆਰਾ ਨਵੇਂ ਸੈਸ਼ਨ (2020-21) ਦੀ ਸ਼ੁਰੂਆਤ ਦੀ ਜਾਣਕਾਰੀ ਵੀ ਦਿੱਤੀ ਗਈ ।ਸ੍ਰੀ ਮਤੀ ਮੀਨੂ ਸੂਦ ਜੀ ਨੇ ਦੱਸਿਆ ਕਿ ਨਵੇਂ ਸੈਸ਼ਨ ਦੀ ਸ਼ੁਰੂਆਤ 1 ਅਪ੍ਰੈਲ 2020 ਤੋਂ ਕੀਤੀ ਜਾਵੇਗੀ ਜੋ ਕਿ ਆਧੁਨਿਕ ਤਕਨੀਕ ਦੇ ਲਾਭ ਉਠਾਂਦਿਆ 'ਡਿਜ਼ੀਟਲ ਲਰਨਿੰਗ' ਨਾਲ ਹੋਵੇਗੀ ਜਿਸ ਵਿੱਚ ਸਕੂਲ ਐਪ ਅਤੇ ਵੱਟਸ-ਐਪ ਰਾਹੀਂ ਵਿਦਿਆਰਥੀ ਘਰ ਬੈਠੇ ਹੀ ਆਪਣੀ ਨਵੀਂ ਜਮਾਤ ਦੀ ਸ਼ੁਰੂਆਤ ਕਰ ਸਕਣਗੇ ।ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਹਰ ਵਿਸ਼ੇ ਨਾਲ ਸੰਬੰਧਿਤ ਕੰਮ ਸਕੂਲ ਐਪ ਜ਼ਰੀਏ ਭੇਜਿਆ ਜਾਵੇਗਾ ।ਜਿਸ ਨਾਲ ਵਿਦਿਆਰਥੀ ਪੜ੍ਹਾਈ ਵਿੱਚ ਰੁੱਝ ਜਾਣਗੇ ਅਤੇ ਉਹਨਾਂ ਦੀ ਪੜ੍ਹਾਈ ਦਾ ਵੀ ਨੁਕਸਾਨ ਨਹੀਂ ਹੋਵੇਗਾ ਅਤੇ ਵਿਦਿਆਰਥੀਆਂ ਦੀ ਅਧੁਨਿਕ ਤਕਨੀਕ ਦੀ ਸਹੀ ਵਰਤੋਂ ਦੀ ਜਾਣਕਾਰੀ ਵਿੱਚ ਵੀ ਵਾਧਾ ਹੋਵੇਗਾ ਜੋ ਕਿ ਇੱਕ ਸ਼ਲਾਘਾਯੋਗ ਉਪਰਾਲਾ ਹੈ ।ਸਕੂਲ ਪ੍ਬੰਧਕ ਅਨਿਲ ਮਿੱਤਲ ਅਤੇ ਆਸ਼ਿਮਾ ਮਿੱਤਲ ਨੇ ਇਸ ਔਖੇ ਸਮੇਂ ਵਿੱਚ ਸਾਰਿਆਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਿਆਂ ਵਿਦਿਆਰਥੀਆਂ ਨੂੰ ਆਪਣਾ ਕੰਮ ਪੂਰੀ ਲਗਨ ਨਾਲ ਕਰਨ ਲਈ ਕਿਹਾ ।