ਲੋੜਵੰਦ ਪਰਿਵਾਰਾਂ ਨੂੰ ਦਾਲ ਸਬਜ਼ੀ ਦੀ ਕਰ ਰਹੇ ਨੇ ਸੇਵਾ
ਐੱਸਜੀਪੀਸੀ ਮੈਂਬਰ ਦੇ ਪੁੱਤਰ ਦੀ ਅਗਵਾਈ ਵਿਚ ਚਲ ਰਹੀ ਸੇਵਾ

ਭਵਾਨੀਗੜ੍ਹ 9 ਅਪ੍ਰੈਲ (ਗੁਰਵਿੰਦਰ ਸਿੰਘ) ਕੋਰੋਨਾ ਵਾਇਰਸ ਕਾਰਨ ਪਿਛਲੇ 18 ਦਿਨਾਂ ਤੋਂ ਭਾਰਤ ਵਿੱਚ ਲਾਕਡਾਉਨ ਚੱਲ ਰਿਹਾ ਹੈ ਤਾਂ ਕਿ ਕਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਨੂੰ ਦੇਸ਼ ਚੋ ਖ਼ਤਮ ਕੀਤਾ ਜਾ ਸਕੇ। ਲਾਕਡਾਊਨ ਦੌਰਾਨ ਹਰ ਰੋਜ਼ ਦਿਹਾੜੀ ਕਰਕੇ ਕਮਾਉਣ ਵਾਲੇ ਗਰੀਬਾਂ ਲਈ ਪਿੰਡ ਭੜੋ ਵਿਖੇ ਨਿਰਮਲ ਸਿੰਘ ਭੜ੍ਹੋ ਐਸਜੀਪੀਸੀ ਮੈਂਬਰ ਦੇ ਪੁੱਤਰ ਗੁਰਤੇਜ ਸਿੰਘ ਦੀ ਅਗਵਾਈ ਵਿੱਚ ਹਰ ਰੋਜ਼ ਖਾਣਾ ਤਿਆਰ ਕਰਕੇ ਗਰੀਬ ਲੋੜਵੰਦਾਂ ਦੇ ਘਰ ਘਰ ਪਹੁੰਚਾਇਆ ਜਾ ਰਿਹਾ ਹੈ ਤਾਂ ਕਿ ਕੋਈ ਵੀ ਗਰੀਬ ਭੁੱਖਾ ਨਾ ਰਹਿ ਸਕੇ। ਇਸ ਮੌਕੇ ਗੁਰਤੇਜ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਪਰਿਵਾਰ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਹੇ ਹਨ ਅਤੇ ਅਸੀਂ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲਾਕਡਾਊਨ ਦੀ ਸ਼ੁਰੂਆਤ ਤੋਂ ਹੀ ਪਿੰਡ ਵਿੱਚ ਤਕਰੀਬਨ 300 ਘਰਾਂ ਵਿੱਚ ਦਾਲ ਸਬਜੀ ਘਰ ਘਰ ਪਹੁੰਚਾ ਰਹੇ ਹਾਂ ਤਾਂ ਕਿ ਗਰੀਬ ਲੋੜਵੰਦਾ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਲਾਕਡਾਊਨ ਚੱਲੇਗਾ ਗਰੀਬ ਲੋੜਵੰਦਾਂ ਲਈ ਖਾਣ ਦਾ ਪ੍ਰਬੰਧ ਜਾਰੀ ਰਹੇਗਾ। ਇਸ ਮੌਕੇ ਰਾਮ ਸਿੰਘ ਹਲਵਾਈ, ਅਵਤਾਰ ਸਿੰਘ ਪੰਚ, ਰਣਜੀਤ ਸਿੰਘ, ਰਣਜੋਧ ਸਿੰਘ, ਛਿੰਦਾ ਸਿੰਘ, ਦੇਵ ਸਿੰਘ ਸਮੇਤ ਆਗੂ ਗਰੀਬ ਲੋੜਵੰਦਾਂ ਲਈ ਹਰ ਰੋਜ਼ ਘਰ ਘਰ ਖਾਣਾ ਪਹੁੰਚਾਉਣ ਦੀ ਸੇਵਾ ਨਿਭਾ ਰਹੇ ਹਨ।