ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਜਰੂਰੀ
ਕਰਫਿਊ ਦੌਰਾਨ ਪੁਲਿਸ ਪ੍ਸ਼ਾਸਨ ਦਾ ਸਾਥ ਦੀ ਲੋੜ-ਡੀ ਐਸ਼ ਪੀ ਖਮਾਣੋਂ

ਖਮਾਣੋਂ 20 ਅਪ੍ਰੈਲ (ਹਰਜੀਤ ਸਿੰਘ ਜੀਤੀ) ਦੁਨੀਆਂ ਵਿੱਚ ਫੈਲੇ ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਹੈ ਜ਼ੋ ਕਿ ਹੁਣ 3 ਮਈ ਤੱਕ ਵਧਾ ਦਿੱਤਾ ਗਿਆ ਹੈ ਉਹ ਸਾਡੇ ਸਾਰਿਆਂ ਦੇ ਭਲੇ ਲਈ ਲਗਾਇਆ ਗਿਆ ਹੈ ਤੇ ਇਸ ਦੀ ਪਾਲਣਾ ਕਰਕੇ ਸਾਨੂੰ ਆਪਣੇ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ ਅਤੇ ਜੇਕਰ ਬਹੁਤ ਹੀ ਜ਼ਰੂਰੀ ਹੈ ਤਾਂ ਕਰਫਿਊ ਪਾਸ ਲੈ ਕੇ ਸਿਰਫ ਲੌੜਵੰਦ ਘਰ ਦਾ ਮੈਂਬਰ ਹੀ ਘਰੋਂ ਬਾਹਰ ਆਵੇ ਇਨ੍ਹਾਂ ਸ਼ਬਦਾਂ ਦਾ ਪ੍ਗਟਾਵਾ ਡੀ ਐਸ਼ ਪੀ ਧਰਮਪਾਲ ਨੇ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਪੁਲਿਸ ਦਾ ਡੱਟ ਕੇ ਸਾਥ ਦੇਣ ਤਾਂ ਜ਼ੋ ਇਸ ਕਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ ਉਨ੍ਹਾਂ ਆਵਾਜਾਈ ਵਾਲੇ ਵਾਹਨਾਂ ਬਾਰੇ ਸਖ਼ਤੀ ਨਾਲ ਕਿਹਾ ਕਿ ਸਿਰਫ ਐਮਰਜੈਂਸੀ ਵਾਲੇ ਵਾਹਨ ਜਿਵੇਂ ਐਂਬੂਲੈਂਸ ਮੈਡੀਕਲ ਸਟਾਫ ਅਤੇ ਬਾਕੀ ਜਿਹਨਾਂ ਨੂੰ ਕਰਫਿਊ ਪਾਸ ਮਿਲੇ ਹੋਏ ਹਨ ਉਹੀ ਵਾਹਨ ਸੜਕਾਂ ਤੇ ਚੱਲ ਸਕਦੇ ਹਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰ ਕੇ ਆਪਣੇ ਘਰਾਂ ਵਿੱਚ ਬੈਠ ਕੇ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ.
ਧਰਮਪਾਲ ਡੀ ਐਸ਼ ਪੀ ਖਮਾਣੋਂ