'ਓਹਲਾ ' ਨਾਲ ਸਿਖਰਲੇ ਮੁਕਾਮ ਵੱਲ ਗਾਇਕ 'ਮਿੰਟੂ ਧੂਰੀ'
ਬਲੈਕ ਪੁਆਇੰਟ ਮਿਊਜ਼ਿਕ ਦੇ ਬੈਨਰ ਹੇਠ ਲੋਕ ਅਰਪਣ

ਤੇਰੇ ਨਾਮ ਦਾ ਓਹਲਾ ਅੱਜ ਵੀ ਰੱਖਿਆ ਹੋਇਆ ਏ
ਗੀਤ ਸੁਣ ਕੇ ਵੱਖਰਾ ਜੇਹਾ ਆਨੰਦ ਆ ਜਾਂਦਾ ਹੈ ਤੇ ਸੁਣਨ ਵਾਲਾ ਆਪਣੀ ਬੀਤੀ ਜਿੰਦਗੀ ਵਿਚ ਜਾ ਵੜਦਾ ਹੈ ਭਾਵ ਓਹਲਾ ਗੀਤ ਵਿਛੜੇ ਸੱਜਣਾ ਦੀ ਯਾਦ ਤਾਜਾ ਕਰਵਾ ਦਿੰਦਾ ਹੈ ਜਿਸ ਨੂੰ ਭਰਾਵਾਂ ਪਿਆਰ ਵੀ ਦਿੱਤਾ ਜਾ ਰਿਹਾ ਹੈ.ਹੈਰਾਨੀ ਦੀ ਗੱਲ ਹੈ ਕਿ ਇਹ ਗੀਤ ਵੱਖ ਵੱਖ ਸ਼ੋਸ਼ਲ ਸਾਇਟਸ ਤੇ ਚਰਚਾ ਚ ਹੈ ਤੇ ਪਹਿਲੇ ਦਿਨ ਹੀ ਹਜ਼ਾਰਾਂ ਸਰੋਤਿਆਂ ਨੇ ਇਸ ਨੂੰ ਸੁਣਿਆ ਜਿਸ ਦੀ ਚਰਚਾ ਇੰਟਰਨੈਸ਼ਨਲ ਪੱਧਰ ਤੇ ਹੋਈ, ਗੀਤ ਸੁਣ ਕੇ ਆਨੰਦ ਆ ਜਾਂਦਾ ਹੈ । ਗੀਤ ਪਿਆਰ ਨੂੰ ਦਰਸਾਉਦਾ ਹੈ ਤੇ ਗੀਤ ਓਹਲਾ ਤੇ ਵਿਚਾਰ ਚਰਚਾ ਕੀਤੀ ਗਈ ਹੈ, ਗੀਤ ਦੀ ਹੁੰਕ ਲਾਇਨ ' ਤੇਰੇ ਨਾਮ ਦਾ ਓਹਲਾ ਅੱਜ ਵੀ ਰੱਖਿਆ ਹੋਇਆ ਏ ' ਸੁਣਨ ਵਾਲੇ ਨੂੰ ਸਟੋਰੀ ਨਾਲ ਬੰਨੀ ਰੱਖਦਾ ਹੈ, ਕੁਲ ਮਿਲਾ ਕੇ ਗੀਤ ਚੋਹਲ ਮੋਹਲ ਵਾਲਾ ਹੈ ਤੇ ਸਰੋਤਿਆਂ ਨੂੰ ਪਿਛਲੀ ਜਿੰਦਗੀ ਵਿਚ ਲੈ ਜਾਂਦਾ ਹੈ ਤੇ ਵਿਛੜੇ ਸੱਜਣਾ ਦੀ ਯਾਦ ਤਾਜਾ ਕਰਵਾ ਦਿੰਦਾ ਹੈ। ਸੁਰਖੀਆ ਬਟੋਰਨ ਵਾਲਾ ਸੁਪਰਹਿੱਟ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ ਮਿਉਜਿਕ ਹੀ ਗੀਤ ਦਾ ਪਿਲਰ ਹੁੰਦਾ ਹੈ ਜਿਸ ਲਈ ਸੰਗੀਤਕਾਰ ਨੂੰ ਵੀ ਮੁਬਾਰਕਾਂ ਦੇਣੀਆ ਬਣਦੀਆ ਹਨ। ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ 'ਓਹਲਾ ' ਲਿਆਉਣ ਵਾਲੀ ਸਾਰੀ ਟੀਮ ਨੂੰ ਪਰ ਉਸ ਤੋ ਪਹਿਲਾਂ ਮਾਰਦੇ ਹਾਂ ''ਮਿੰਟੂ ਧੂਰੀ' ਦੀ ਜੀਵਨੀ ਤੇ ਇੱਕ ਝਾਤ : ਮਿੰਟੂ ਧੂਰੀ ਦਾ ਜਨਮ ਧੂਰੀ ਜਿਲਾ ਸੰਗਰੂਰ ਵਿਖੇ ਹੋਇਆ ਮਿੰਟੂ ਧੂਰੀ ਦੇ ਪਿਤਾ ਕਰਮਜੀਤ ਧੂਰੀ ਪੰਜਾਬ ਦੇ ਓਹਨਾ ਸਿਖਰਲੇ ਕਲਾਕਾਰਾਂ ਵਿਚੋਂ ਹਨ ਜਿਨ੍ਹਾਂ ਨੂੰ ਲੋਕ ਸਦੀਆਂ ਤਕ ਯਾਦ ਕਰਦੇ ਹਨ ਮਿੰਟੂ ਦੇ ਪਿਤਾ ਵਲੋਂ ਗਾਏ ਗੀਤਾਂ ਨੂੰ ਲੋਕ ਅੱਜ ਵੀ ਸੁਣਦੇ ਹਨ ਜਿਸ ਵਿੱਚੋ ' ਮਿੱਤਰਾ ਦੀ ਨੂਣ ਡਲੀ ਨੀ ਤੂੰ ਮਿਸਰੀ ਬਰੋਬਰ ਜਾਣੀ' ਚਰਚਿਤ ਗੀਤ ਹੈ. ਜਿਸ ਨੂੰ ਸਰੋਤੇ ਅੱਜ ਵੀ ਸੁਣਦੇ ਹਨ.ਨਵੇ ਆਏ ਸੁਪਰਹਿੱਟ ਗੀਤ ਲਈ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਮਿੰਟੂ ਧੂਰੀ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਤਾਜਾ ਰਲੀਜ ਹੋਇਆ ਨਵਾਂ ਗੀਤ 'ਓਹਲਾ' ਆਪਣੇ ਸਰੋਤਿਆਂ ਦੇ ਰੂ-ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ਅਤੇ ਗੀਤ ਚੰਗਾ ਇੰਟਰਟੇਨਮੈਂਟ ਕਰ ਰਿਹਾ ਹੈ।ਇਹ ਗੀਤ ਗੀਤ 'ਬਲੈਕ ਪੁਆਇੰਟ ਮਿਊਜ਼ਿਕ ' ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ। ਗੀਤ ਨੂੰ ਜੱਗੀ ਸੰਘੇੜਾ ਦੀ ਕਲਮ ਨੇ ਲਿਖਿਆ ਹੈ। ਸੰਗੀਤਕ ਧੂੰਨਾਂ ਕੇਵੀ ਸਿੰਘ ਨੇ ਰੂਹ ਨਾਲ ਸਿੰਗਾਰਿਆ ਹੈ।ਪੋਸਟਰ ਡਿਜਾਇਨ ਪ੍ਰੇਸ਼ੀ ਸਨੀ ਵਲੋ ਤਿਆਰ ਕੀਤਾ ਗਿਆ ਹੈ।ਨਵੇ ਗੀਤ 'ਓਹਲਾ ' ਨੂੰ ਵੱਡਾ ਸਹਿਯੋਗ ਦੇਣ ਲਈ ਮਿੰਟੂ ਧੂਰੀ ਵਲੋ ਆਪਣੇ ਦੋਸਤਾਂ ਮਿੱਤਰਾਂ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਲਗਾਤਾਰ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ
ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081