ਭਵਾਨੀਗੜ, 22 ਅਪ੍ਰੈਲ (ਗੁਰਵਿੰਦਰ ਸਿੰਘ ) : ਭਗਵਾਨ ਵਾਲਮੀਕਿ ਭਵਨ ਭਵਾਨੀਗੜ ਵਿਖੇ ਸੈਂਟਰਲ ਵਾਲਮੀਕਿ ਸਭਾ ੲਿੰਡੀਅਾ ਦੀ ਚੌਣ ਸੰਬੰਧੀ ਮੀਟਿੰਗ ਕੌਮੀ ਮੀਤ ਪ੍ਧਾਨ ਪੀ.ਅੈੱਸ.ਗਮੀ ਕਲਿਅਾਣ ਦੀ ਅਗਵਾਈ ਹੇਠ ਹੋੲੀ। ੲਿਸ ਮੀਟਿੰਗ ਵਿੱਚ ਗੁਰਮੀਤ ਮਹੰਤ ਨੂੰ ਮਹਿਲਾ ਵਿੰਗ ਦਾ ਸੂਬਾ ਮੀਤ ਪ੍ਧਾਨ ਚੁਣਿਅਾ ਗਿਅਾ, ਹਰਵਿੰਦਰ ਕੌਰ ਨੂੰ ਸਭਾ ਦੀ ਜਿਲਾ ਪ੍ਧਾਨ ਜਦੋਂਕਿ ਭੁਪਿੰਦਰ ਸਿੰਘ ਪੱਪੂ ਨੂੰ ਸ਼ਹਿਰੀ ਪ੍ਧਾਨ ਚੁਣਿਅਾ ਗਿਅਾ। ੲਿਸ ਮੌਕੇ ਕਲਿਆਣ ਨੇ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਅਪਣੇ ਘਰਾਂ ਵਿੱਚ ਰਹਿਕੇ ਕਰਫਿਊ ਤੇ ਲਾਕਡਾਊਨ ਦੀ ਹਰ ਹਾਲਤ ਵਿੱਚ ਪਾਲਣਾ ਕਰਨੀ ਚਾਹੀਦੀ ਹੈ। ੲਿਸ ਮੌਕੇ ਅਮਰਜੀਤ ਸਿੰਘ ਪ੍ਧਾਨ ਵਾਲਮੀਕਿ ਭਵਨ,ਤਰਸੇਮ ਬਾਵਾ, ਅਵਤਾਰ ਸਿੰਘ ਕਾਕੜਾ,ਗਗਨ ਕੁਮਾਰ,ਹੈਪੀ ਚੋਪੜਾ,ਗਗਨ ਬਾਵਾ,ਹਨੀ ਸਹੋਤਾ,ਜੰਟ ਦਾਸ ਬਾਵਾ,ਰਾਜ ਕੁਮਾਰ ਰਾਜਾ,ਗੋਲੂ ਗੁਪਤਾ,ਹਰਦੀਪ ਘਰਾਚੋਂ ਹਾਜਰ ਸਨ।
ਨਵੇਂ ਅਹੁਦੇਦਾਰਾ ਨੂੰ ਨਿਯੁਕਤੀ ਪੱਤਰ ਦਿੰਦੇ ਪੀ.ਅੈਸ. ਗਮੀ ਕਲਿਆਣ।