ਖਮਾਣੋਂ ਵਿੱਚ ਕਰਫਿਊ ਨਿਯਮਾਂ ਦੀਆ ਉੱਡ ਰਹੀਆਂ ਧੱਜੀਆਂ
ਅੱਧਾ ਸਟਰ ਖੋਲ ਕੇ ਸਮਾਨ ਵੇਚਣ ਰਹੇ ਕੁਝ ਦੁਕਾਨਦਾਰ

ਖਮਾਣੋਂ 21 ਅਪ੍ਰੈਲ (ਹਰਜੀਤ ਸਿੰਘ ਜੀਤੀ) ਜਿਥੇ ਅੱਜ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕਰੋਨਾ ਵਾਇਰਸ ਨੂੰ ਲੈ ਕੇ ਵੱਖ-ਵੱਖ ਢੰਗ ਤਰੀਕੇ ਅਪਣਾ ਰਹੀ ਹੈ ਅਤੇ ਸਾਰਾ ਪ੍ਸ਼ਾਸਨ ਇਸ ਦੀ ਦੇਖਭਾਲ ਵਿੱਚ ਲੱਗਾ ਹੋਇਆ ਹੈ ਉਥੇ ਹੀ ਕੁਝ ਕੁ ਦੁਕਾਨਦਾਰ ਕਰਫਿਊ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ ਉਨ੍ਹਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੈ ਸਰਕਾਰ ਨੇ ਲੋਕਾਂ ਦੀਆਂ ਮੁਸਕਲਾਂ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਸੀ ਕਿ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਜਿਵੇਂ ਕਿ ਕਰਿਆਨੇ ਦੀਆਂ ਦੁਕਾਨਾਂ ਵਾਲਿਆ ਨੂੰ ਇਹ ਹਦਾਇਤ ਜਾਰੀ ਕੀਤੀ ਸੀ ਕਿ ਸ਼ਾਮ 4ਵਾਜੇ ਤੋ ਲੈ ਕੇ ਸ਼ਾਮ 6ਵਾਜੇ ਤੱਕ ਦੁਕਾਨਦਾਰ ਘਰ -ਘਰ ਸਮਾਨ ਪਹੁੰਚ ਸਕਦੇ ਹਨ ਪਰ ਕੁਝ ਕੁ ਦੁਕਾਨਦਾਰਾ ਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਉਹ ਆਪਣੀਆਂ ਦੁਕਾਨਾਂ ਦਾ ਅੱਧਾ ਸਟਰ ਖੋਲ ਕੇ ਸਮਾਨ ਵੇਚਣ ਰਹੇ ਹਨ ਇਸ ਸਬੰਧੀ ਕੁਝ ਦਿਨ ਪਹਿਲਾਂ ਵੀ ਅਖ਼ਬਾਰਾਂ ਵਿੱਚ ਖਬਰਾਂ ਛਪੀਆਂ ਸਨ ਪ੍ਰੰਤੂ ਲੱਗਦਾ ਹੈ ਕਿ ਇਹ ਦੁਕਾਨਦਾਰ ਪ੍ਰਸ਼ਾਸਨ ਨੂੰ ਟਿੱਚ ਸਮਝਦੇ ਹਨ ਪ੍ਰਸ਼ਾਸਨ ਅਜਿਹੇ ਦੁਕਾਨਦਾਰਾ ਵੱਲ ਧਿਆਨ ਦੇਣਾ ਚਾਹੀਦਾ ਹੈ