ਖਮਾਣੋਂ 26ਅਪ੍ਰੈਲ (ਹਰਜੀਤ ਸਿੰਘ ਜੀਤੀ) ਸਰਕਾਰ ਜੀ ਤੁਸੀਂ ਰਜਿਸਟਰਡ ਕਾਮਿਆਂ ਦੇ ਬੈਂਕ ਖਾਤਿਆਂ ਵਿੱਚ ਤਾਂ 3000-3000 ਰੁਪਏ ਪਾ ਦਿੱਤੇ ਹਨ ਪ੍ਰੰਤੂ ਬਹੁਤ ਸਾਰੇ ਲੋਕ ਜਿਵੇਂ ਡਰਾਈਵਰ, ਮਿਸਤਰੀ, ਮਜਦੂਰ, ਟੇਲਰ, ਹੇਅਰ ਡਰੈਸਰ (ਨਾਈ), ਪ੍ਰਾਈਵੇਟ ਟੀਚਰ, ਪ੍ਰਾਈਵੇਟ ਕਰਮਚਾਰੀ ਜੋ ਰਜਿਸਟਰਡ ਨਹੀਂ ਹਨ ਲਾਕਡਾਊਨ ਕਰ ਕੇ ਆਪਣੇ ਘਰਾਂ ਵਿੱਚ ਬੈਠੇ ਹਨ ਉਨ੍ਹਾਂ ਕੋਲ ਕਮਾਈ ਦਾ ਕੋਈ ਹੋਰ ਸਾਧਨ ਨਹੀਂ ਹੈ ਜਿਸ ਕਰਕੇ ਘਰ ਦੇ ਖਰਚੇ ਲਈ ਇਨਾਂ ਕੋਲ ਕੋਈ ਪੈਸਾ ਨਹੀਂ ਹੈ, ਇੰਨਾਂ ਦੇ ਬੈਂਕ ਖਾਤਿਆਂ ਵਿੱਚ ਵੀ ਸਰਕਾਰ ਨੂੰ 3000-3000 ਰੁਪਏ ਪਾਉਣਾ ਚਾਹੀਦਾ ਹੈ ਤਾਂ ਜੋ ਇਨਾਂ ਦੇ ਪਰਿਵਾਰ ਭੁਖਮਰੀ ਤੋਂ ਬਚ ਸਕਣ। ਇਨਾਂ ਸਬਦਾਂ ਦਾ ਪ੍ਰਗਟਾਵਾ ਨਗਰ ਪੰਚਾਇਤ ਖਮਾਣੋਂ ਦੇ ਸਾਬਕਾ ਪ੍ਧਾਨ ਬਲਮਜੀਤ ਸਿੰਘ ਪ੍ਰਿੰਸੀ ਨੇ ਕੀਤਾ ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਨਾਂ ਮੱਧਵਰਗੀ ਪਰਿਵਾਰਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਲੋਕ ਵੀ ਇਸ ਦੇਸ਼ ਦੇ ਨਾਗਰਿਕ ਹਨ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਤਕਰੀਬਨ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਕੰਮ ਬੰਦ ਹੋਏ ਪਏ ਹਨ ਇਨਾਂ ਲੋਕਾਂ ਨੂੰ ਘਰ ਦਾ ਖਰਚਾ ਚਲਾਉਣਾ ਵੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਸਰਕਾਰ ਨੂੰ ਪੁਰਜੋਰ ਅਪੀਲ ਕੀਤੀ ਕਿ ਇਨ੍ਹਾਂ ਮੱਧ ਵਰਗੀ ਪਰਿਵਾਰਾਂ ਵੱਲ ਵੀ ਧਿਆਨ ਦਿੱਤਾ ਜਾਵੇ ਅਤੇ ਇਨਾਂ ਪਰਿਵਾਰਾਂ ਦੀ ਆਰਥਿਕ ਤੌਰ ਵੀ ਮਦਦ ਕੀਤੀ ਜਾਵੇ।
ਬਲਮਜੀਤ ਸਿੰਘ ਪ੍ਰਿੰਸੀ