ਖਮਾਣੋਂ 27 ਅਪ੍ਰੈਲ (ਹਰਜੀਤ ਸਿੰਘ ਜੀਤੀ) ਅੱਜ ਖਮਾਣੋਂ ਸੰਘੋਲ ਅਤੇ ਰਾਏਪੁਰ ਮਾਜਰੀ ਵਿਖੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਨੇ ਅਨਾਜ ਮੰਡੀਆਂ ਦਾ ਦੌਰਾ ਕੀਤਾ ਜਿਥੇ ਉਨ੍ਹਾਂ ਕਰੋਨਾ ਵਾਇਰਸ ਦੌਰਾਨ ਕੰਮ ਕਰਦੇ ਮਜ਼ਦੂਰਾਂ ਕਿਸਾਨਾਂ ਅਤੇ ਆੜਤੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਂਵਾਂ ਸੁਣੀਆਂ ਇਸ ਮੌਕੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਨੇ ਮੰਡੀ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਦਾ ਹਾਲ ਚਾਲ ਜਾਨਣ ਤੋਂ ਬਾਅਦ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਲਈ ਰੈਫਰੇਸਮੈਟ ਦਿੱਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸਾਰੀਆਂ ਮੰਡੀਆਂ ਵਿੱਚ ਕੰਮ ਠੀਕ ਚੱਲ ਰਿਹਾ ਹੈ ਜਿਥੇ ਕਿਤੇ ਢੋਆ ਢੁਆਈ ਦੀ ਸਮੱਸਿਆ ਸੀ ਉਹ ਵੀ ਜਲਦੀ ਹੀ ਹੱਲ ਕਰ ਦਿੱਤੀ ਜਾਵੇਗੀ ਇਸ ਮੌਕੇ ਉਨ੍ਹਾਂ ਨਾਲ ਐਸ ਡੀ ਐਮ ਖਮਾਣੋਂ ਪਰਮਜੀਤ ਸਿੰਘ ਡੀ ਐਸ ਪੀ ਧਰਮਪਾਲ ਚੇਚੀ ਚੈਅਰਮੈਨ ਸੁਰਿੰਦਰ ਸਿੰਘ ਰਾਮਗੜ ਸੈਕਟਰੀ ਮਾਰਕੀਟ ਕਮੇਟੀ ਖਮਾਣੋਂ ਦੇਸ ਰਾਜ,ਪੀ ਏ ਜਸਵੀਰ ਸਿੰਘ ਭਾਦਲਾ , ਬਲਾਕ ਪ੍ਰਧਾਨ ਅਮਰਜੀਤ ਸੋਹਲ,ਨੱਥੂ ਰਾਮ ਨੰਗਲਾ, ਵਰਿੰਦਰਪਾਲ ਸਿੰਘ ਵਿੰਕੀ,ਕਿਸਾਨ ਵਿੰਗ ਦੇ ਪ੍ਧਾਨ ਗੁਰਸੇਵਕ ਸਿੰਘ ਲੁਹਾਰ ਮਾਜਰਾ,ਸਾਧਾ ਸਿੰਘ ਗਿੱਲ, ਅਵਤਾਰ ਸਿੰਘ ਤਾਰੀ, ਸਰਪੰਚ ਬਲਵੀਰ ਸਿੰਘ ਖੰਟ, ਸੁਖਵਿੰਦਰ ਸਿੰਘ ਸ਼ਾਦੀਪੁਰ, ਆੜਤੀ ਐਸੋਸੀਏਸ਼ਨ ਖਮਾਣੋਂ ਦੇ ਪ੍ਰਧਾਨ ਤੇਜਿੰਦਰ ਸਿੰਘ ਢਿੱਲੋਂ ਸਰਪੰਚ ਰਾਕੇਸ਼ ਕੁਮਾਰ ਸੰਘੋਲ,ਮੇਵਾ ਸਿੰਘ ਧਨੌਲਾ ਆਦਿ ਹਾਜ਼ਰ ਸਨ