ਭਵਾਨੀਗੜ 29 ਅਪ੍ਰੈਲ (ਗੁਰਵਿੰਦਰ ਸਿੰਘ) ਕਰੋਨਾ ਵਾਇਰਸ ਕਾਰਨ ਜਿਥੇ ਪੂਰੀ ਦੁਨੀਆਂ ਲੋਕ ਡਾਓਨ ਦੇ ਹਲਾਤਾ ਵਿੱਚ ਗੁਜਰ ਰਹੀ ਹੈ ਓੁਥੇ ਹੀ ਪੰਜਾਬ ਅੰਦਰ ਪਿਛਲੇ ਸਵਾ ਮਹੀਨੇ ਤੋ ਸੁਬੇ ਦੇ ਲੋਕ ਘਰਾਂ ਅੰਦਰ ਹਨ ਅਤੇ ਓੁਥੇ ਹੀ ਸਾਡੇ ਲਈ ਘਰਾਂ ਤੋ ਬਾਹਰ ਰਹਿਣ ਵਾਲੇ ਯੋਧੇ ਜਿਸ ਵਿੱਚ ਪੁਲਸ ਵਿਭਾਗ. ਹਸਪਤਾਲ ਦੇ ਡਾਕਟਰ ਤੇ ਕਰਮਚਾਰੀ. ਸਫਾਈ ਸੇਵਕ ਅਤੇ ਪੱਤਰਕਾਰ ਭਾਈਚਾਰਾ ਡਟ ਕੇ ਕਰੋਨਾ ਖਿਲਾਫ ਲੜੀ ਜਾ ਰਹੀ ਲੜਾਈ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਜਿਸ ਦੇ ਚਲਦਿਆਂ ਅੱਜ ਪੰਜ ਮੈਬਰੀ ਟੀਮ ਜਿਸ ਵਿੱਚ ਮੁਹਰਲੀ ਕਤਾਰ ਦੇ ਸੀਨੀਅਰ ਕਾਗਰਸ ਆਗੂ ਗੁਰਪ੍ਰੀਤ ਕੰਧੋਲਾ. ਭਗਵੰਤ ਸਿੰਘ ਸੇਖੋ ਪ੍ਧਾਨ ਪੰਚਾਇਤ ਯੂਨੀਅਨ . ਦਰਸ਼ਨ ਸਿੰਘ ਜੱਜ ਸਰਪੰਚ ਬਾਲਦ ਖੁਰਦ. ਤੇਜੀ ਅੈਮ.ਸੀ ਭਵਾਨੀਗੜ ਤੇ ਨਰਿੰਦਰ ਸਿੰਘ ਹਾਕੀ ਵਲੋ ਅੱਜ ਕਰੋਨਾ ਖਿਲਾਫ ਜੰਗ ਲੜਨ ਵਾਲੇ ਯੋਧਿਆ ਦਾ ਵੱਡੀ ਪੇਨਟਿੰਗ.ਸੈਨੇਟਾਇਜਰ ਅਤੇ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ । ਅੱਜ ਜਿੰਨ੍ਹਾਂ ਯੋਧਿਆਂ ਦਾ ਸਨਮਾਨ ਕੀਤਾ ਗਿਆ ਓੁਹਨਾ ਵਿੱਚ ਅੈਸ.ਡੀ.ਅੈਮ ਭਵਾਨੀਗੜ੍. ਡੀ.ਅੈਸ.ਪੀ ਭਵਾਨੀਗੜ੍.ਤਹਿਸੀਲਦਾਰ ਭਵਾਨੀਗੜ੍. ਅੈਸ.ਅੈਚ.ਓ ਭਵਾਨੀਗੜ. ਨਾਇਬ ਤਹਿਸੀਲਦਾਰ ਭਵਾਨੀਗੜ੍. ਬੀ.ਡੀ.ਓ ਭਵਾਨੀਗੜ. ਅੈਸ.ਅੈਮ ਓ ਭਵਾਨੀਗੜ. ਕਾਰਜ ਸਾਧਕ ਅਫਸਰ ਭਵਾਨੀਗੜ੍. ਅੈਸ.ਡੀ.ਓ ਪੰਜਾਬ ਰਾਜ ਬਿਜਲੀ ਬੋਰਡ ਭਵਾਨੀਗੜ੍ ਤੋ ਇਲਾਵਾ ਰਾਜਵੰਤ ਕੁਮਾਰ ਚੋਕੀ ਇੰਚਾਰਜ ਘਰਾਚੋ ਦਾ ਵਿਸੇਸ ਸਨਮਾਨ ਕੀਤਾ ਗਿਆ । ਇਸ ਮੋਕੇ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਕੰਧੋਲਾ ਨੇ ਦੱਸਿਆ ਕਿ ਦੁਨੀਆਂ ਵਿੱਚ ਫੈਲੀ ਕਰੋਨਾ ਨਾ ਦੀ ਮਹਾਮਾਰੀ ਕਾਰਨ ਜਿਥੇ ਪੂਰੇ ਦੇਸ਼ ਵਾਸੀ ਘਰਾਂ ਵਿੱਚ ਹਨ ਓੁਥੇ ਹੀ ਸਾਡੇ ਜਾਬਾਜ ਅਫਸਰ . ਡਾਕਟਰ.ਸਫਾਈ ਕਰਮਚਾਰੀ ਸਾਡੀ ਸੇਵਾ ਵਿੱਚ ਲੱਗੇ ਹੋਏ ਹਨ ਜਿਸ ਕਾਰਨ ਓੁਹਨਾ ਦੀ ਪੰਜ ਮੈਬਰੀ ਟੀਮ ਵਲੋ ਓੁਹਨਾ ਯੋਧਿਆਂ ਵਲੋ ਕੀਤੀ ਸੇਵਾ ਤੇ ਓੁਹਨਾ ਦਾ ਦਿਲੋ ਧੰਨਵਾਦ ਕਰਦੇ ਹਨ ਓੁਥੇ ਹੀ ਓੁਹਨਾ ਯੋਧਿਆਂ ਦਾ ਸਨਮਾਨ ਕੀਤਾ ਗਿਆ ਹੈ । ਓੁਹਨਾ ਕਿਹਾ ਕਿ ਪੰਜ ਮੈਬਰੀ ਟੀਮ ਨੂੰ ਯੋਧਿਆਂ ਦਾ ਸਨਮਾਨ ਕਰਨ ਤੇ ਦਿਲੋ ਬਹੁਤ ਵੱਡੀ ਖੁਸ਼ੀ ਹੋਈ ਹੈ ਤੇ ਇੱਕ ਵੱਖਰਾ ਸਕੂਨ ਮਿਲਿਆ ਹੈ । ਓੁਹਨਾ ਕਿਹਾ ਕਿ ਸਮਾਜ ਵਿੱਚ ਕਾਰਜਸ਼ੀਲ ਹੋਰ ਯੋਧਿਆਂ ਦਾ ਓੁਹ ਜਲਦ ਹੀ ਸਨਮਾਨ ਕਰਨਗੇ । ਜਿਕਰਯੋਗ ਹੈ ਕਿ ਗੁਰਪ੍ਰੀਤ ਕੰਧੋਲਾ ਤੇ ਸਾਥੀਆਂ ਵਲੋ ਪਿਛਲੇ ਸਵਾ ਮਹੀਨੇ ਤੋ ਹੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ ਜੋ ਨਿਰੰਤਰ ਜਾਰੀ ਹੈ। ਸਨਮਾਨ ਚਿੰਨ ਅਤੇ ਸਿਰੋਪਾ ਭੇਟ ਕਰਕੇ ਸਨਮਾਨਿਤ ਕਰਦੇ ਪੰਜ ਮੈਬਰੀ ਟੀਮ