ਭਵਾਨੀਗੜ 3 ਮਈ {ਗੁਰਵਿੰਦਰ ਸਿੰਘ} ਅੱਜ ਜਦੋਂ ਪੂਰੀ ਦੁਨੀਆਂ ਵਿੱਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਉਥੇ ਹੀ ਪੰਜਾਬ ਨੂੰ ਇਸ ਭਿਆਨਕ ਬੀਮਾਰੀ ਨੇ ਆਪਣੀ ਚਪੇਟ ਵਿਚ ਲਿਆ ਹੋਇਆ ਹੈ .ਪੰਜਾਬ ਦੇ ਸਮੂਹ ਮਲਟੀਪਰਪਜ਼ ਹੈਲਥ ਵਰਕਰ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਇਸ ਜਾਨਲੇਵਾ ਬੀਮਾਰੀ ਨੂੰ ਖਤਮ ਕਰਨ ਲਈ ਲਗਾਤਾਰ ਫ਼ੀਲਡ ਡਿਊਟੀ ਕਰ ਰਹੇ ਹਨ ਅਤੇ ਤਨਦੇਹੀ ਨਾਲ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ . ਪੰਜਾਬ ਸਰਕਾਰ ਦੀ ਕੈਬਨਿਟ ਵੱਲੋਂ ਅਪਰੈਲ 2018 ਵਿੱਚ ਪੈਰਾ ਮੈਡੀਕਲ ਸਟਾਫ਼ ਦੀਆਂ ਅਸਾਮੀਆਂ ਭਰਨ ਦੀ ਮਨਜ਼ੂਰੀ ਦਿੱਤੀ ਸੀ ਜਿਨ੍ਹਾਂ ਵਿੱਚ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ 1263 ਅਸਾਮੀਆਂ ਭਰਨ ਦੀ ਮਨਜ਼ੂਰੀ ਦਿੱਤੀ ਸੀ ਪਰ ਸਿਹਤ ਵਿਭਾਗ ਵੱਲੋਂ ਮਲਟੀ ਪਰਪਜ਼ ਹੈਲਥ ਵਰਕਰਾਂ ਦੀ ਭਰਤੀ ਦੇਰੀ ਨਾਲ ਦਸੰਬਰ 2016 ਵਿੱਚ ਜਦੋਂ ਆਰੰਭੀ ਗਈ ਉਸ ਸਮੇਂ ਪਰਖ ਕਾਲ ਦਾ ਸਮਾਂ ਪੰਜਾਬ ਸਰਕਾਰ ਵੱਲੋਂ ( ਮਿਤੀ 5-9-2016) 2 ਤੋਂ 3 ਸਾਲ ਦਾ ਕਰ ਦਿੱਤਾ ਗਿਆ ਸੀ ਹਾਲਾਂਕਿ ਇੱਥੇ ਕੈਬਨਿਟ ਵਿੱਚ ਪਾਸ ਹੋਈਆਂ ਦੂਸਰੀਆਂ ਪੈਰਾ ਮੈਡੀਕਲ ਅਸਾਮੀਆਂ ਸਟਾਫ਼ ਨਰਸਾਂ ਦਾ ਸਮੇਂ ਸਿਰ ਇਸ਼ਤਿਹਾਰ ਆਉਣ ਕਾਰਨ ਪਰਖ ਕਾਲ ਦੋ ਸਾਲ ਦਾ ਹੀ ਸੀ .1263 ਅਸਾਮੀਆਂ ਦੀ ਭਰਤੀ ਪ੍ਰਸ਼ਾਸਨ ਤੇ ਹਾਈਕੋਰਟ ਦੀਆਂ ਉਲਝਣਾਂ ਨੂੰ ਖਤਮ ਕਰਦੇ ਹੋਏ ਆਖਿਰਕਾਰ 6 ਨਵੰਬਰ 2018 ਨੂੰ ਸਿਰੇ ਚੜ੍ਹੀ ਤੇ ਹੈਲਥ ਵਰਕਰਾਂ ਨੇ ਡਿਊਟੀ ਸੰਭਾਲੀ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਨੌਕਰੀ ਜੁਆਇਨ ਕਰਨ ਤੋਂ ਬਾਅਦ ਫੀਲਡ ਵਿੱਚ ਮਲੇਰੀਆ ਤੇ ਡੇਂਗੂ ਬੁਖ਼ਾਰ ਦੀ ਰੋਕਥਾਮ ਲਈ ਜੀਅ ਜਾਨ ਨਾਲ ਕੰਮ ਕੀਤਾ ਤੇ ਸਾਲ 2019 ਦੌਰਾਨ ਕੇਸਾਂ ਵਿੱਚ ਬਹੁਤ ਕਮੀ ਆਈ.ਹਾਲ ਦੀ ਘੜੀ ਵਿੱਚ ਕੋਰੋਨਾ ਵਾਰਸ ਦੇ ਚੱਲਦਿਆਂ ਹੈਲਥ ਵਰਕਰ ਚੌਵੀ ਘੰਟੇ ਦਿਨ ਰਾਤ ਦੀ ਡਿਊਟੀ ਦੌਰਾਨ ਵਿਦੇਸ਼ਾਂ ਤੋਂ ਆ ਰਹੇ ਯਾਤਰੀਆਂ ਦੇ ਘਰ ਜਾ ਕੇ ਉਨ੍ਹਾਂ ਦੀ ਹਿਸਟਰੀ ਲਿਖ ਕੇ ਲਗਾਤਾਰਤਾ ਉਨ੍ਹਾਂ ਤੇ ਨਿਗਰਾਨੀ ਰੱਖ ਰਹੇ ਹਨ ਸ਼ੱਕੀ ਮਰੀਜ਼ਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾ ਰਹੇ ਹਨ ਤੇ ਮਰੀਜ਼ ਦੇ ਕੋਰੋਨਾ ਵਾਰਸ ਦੀ ਰਿਪੋਰਟ ਪਾਜ਼ਟਿਵ ਆਉਣ ਤੇ ਉਸ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦਾ ਜਲਦੀ ਤੋਂ ਜਲਦੀ ਪਤਾ ਲਗਾ ਕੇ ਇਕਾਂਤਵਾਸ ਵਿਚ ਰੱਖ ਰਹੇ ਹਨ ਸਾਰੇ ਪਿੰਡਾਂ ਦਾ ਘਰ ਘਰ ਜਾ ਕੇ ਸਰਵੇਖਣ ਕਰ ਰਹੇ ਹਨ ਰਾਤ ਨੂੰ ਪੁਲ ਸਾਕਿਆਂ ਤੋਂ ਬਾਹਰੋਂ ਆ ਰਹੇ ਲੋਕਾਂ ਦੀ ਸਕਰੀਨਿੰਗ ਕਰਨ ਲਈ ਡਿਊਟੀ ਕਰ ਰਹੇ ਹਨ .ਪਰਖ ਕਾਲ ਸਮੇਂ ਦੌਰਾਨ 1263 ਹੈਲਥ ਵਰਕਰ ਸਿਰਫ਼ ਬੇਸਿਕ ਤਨਖ਼ਾਹ 10300 ਤੇ ਕੰਮ ਕਰ ਰਹੇ ਹਨ ਇੰਨੀ ਤਨਖਾਹ ਨਾਲ ਇਨ੍ਹਾਂ ਨੂੰ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਰਿਹਾ ਹੈ ਬਹੁਤ ਸਾਰੇ ਵਰਕਰ ਆਪਣੇ ਘਰ ਤੋਂ ਕਾਫੀ ਦੂਰ ਪੈਂਦੇ ਸਿਹਤ ਕੇਂਦਰ ਤੇ ਡਿਊਟੀ ਕਰਦੇ ਹਨ ਤੇ ਆਵਾਜਾਈ ਸਾਧਨ ਬੱਸਾਂ ਰੇਲ ਗੱਡੀਆਂ ਬੰਦ ਹੋਣ ਕਰਕੇ ਡਿਊਟੀ ਤੇ ਆਉਣ ਜਾਣ ਲਈ ਕਾਫ਼ੀ ਖ਼ਰਚ ਉਠਾਉਣਾ ਪੈਂਦਾ ਹੈ ਇਸ ਭਿਆਨਕ ਆਰਥਿਕ ਤੰਗੀ ਕਾਰਨ ਆਪਣੇ ਪਰਿਵਾਰ ਪਾਲਣਾ ਤੇ ਤਨਦੇਹੀ ਨਾਲ ਡਿਊਟੀ ਕਰਨਾ ਬਹੁਤ ਔਖਾ ਹੋ ਰਿਹਾ ਹੈ .ਸਮੂਹ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਮੰਗਾਂ ਹੇਠ ਲਿਖੇ ਅਨੁਸਾਰ ਹਨ 1. ਪਰਖ ਕਾਲ ਸਮੇਂ ਦੌਰਾਨ ਫੁੱਲ ਸਕੇਤ ਸਮੇਤ ਤਨਖ਼ਾਹ ਦਿੱਤੀ ਜਾਵੇ 2. ਪਰਖ ਕਾਲ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਦਾ ਕੀਤਾ ਜਾਵੇ 3. ਨੌਕਰੀ ਤੇ ਹਾਜ਼ਰ ਹੋਣ ਵਾਲੀ ਮਿਤੀ ਤੋਂ ਹੀ ਸਰਵਿਸ ਅਕਾਊਂਟ ਕੀਤੀ ਜਾਵੇ . ਸਾਨੂੰ ਉਮੀਦ ਹੀ ਨਹੀਂ ਪੂਰਾ ਯਕੀਨ ਹੈ ਕਿ ਤੁਸੀਂ ਸਾਡੀਆਂ ਉਪਰੋਕਤ ਜਾਇਜ਼ ਮੰਗਾਂ ਨੂੰ ਸਾਡੇ ਕਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਕੀਤੇ ਜਾ ਰਹੇ ਕੰਮ ਨੂੰ ਧਿਆਨ ਵਿੱਚ ਰੱਖ ਕੇ ਜਲਦੀ ਤੋਂ ਜਲਦੀ ਪੂਰਾ ਕਰੋਗੇ .ਇਸ ਮੌਕੇ ਓਹਨਾ ਕਿਹਾ ਕੇ ਜੇਕਰ ਸਾਡੀਆਂ ਇਨ੍ਹਾਂ 3 ਮੰਗਾਂ ਵੱਲ ਤੁਰੰਤ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਅਸੀਂ ਸਮੂਹ ਹੈਲਥ ਵਰਕਰ 4 ਮਈ ਦਿਨ ਸੋਮਵਾਰ ਤੋਂ ਕਾਲੇ ਬਿੱਲੇ ਲਗਾ ਕੇ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਦਰਸ਼ਨ ਕਰਾਂਗੇ ਤੇ ਫਿਰ ਸੂਬੇ ਦੇ ਲੋਕਾਂ ਦੀ ਤੰਦਰੁਸਤੀ ਖਾਤਰ ਕਰੋਨਾ ਮਹਾਮਾਰੀ ਦੇ ਖਾਤਮੇ ਲਈ ਨਿਰੰਤਰ ਦਿਨ ਰਾਤ ਆਪਣੀਆਂ ਸੇਵਾਵਾਂ ਦਿੰਦੇ ਰਹਾਂਗੇ