ਪੁਲਸ ਨੇ ਕਰਵਾਈ ਦੁਕਾਨਾਂ ਖੋਲ੍ਣ ਸਬੰਧੀ ਨਿਸ਼ਾਨਦੇਹੀ
ਉਲੰਘਣਾ ਬਰਦਾਸ਼ਤ ਨਹੀ ਹੋਵੇਗੀ: ਥਾਣਾ ਮੁਖੀ

ਭਵਾਨੀਗੜ, 4 ਮਈ (ਗੁਰਵਿੰਦਰ ਸਿੰਘ): ਬਲਾਕ ਭਵਾਨੀਗੜ 'ਚ ਵੀ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਬਲਾਕ 'ਚ ਕੋਰੋਨਾ ਦੇ 4 ਪਾਜੀਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅੱਜ ਜਿੱਥੇ ਆਮ ਲੋਕਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ ਉੱਥੇ ਹੀ ਪ੍ਰਸ਼ਾਸ਼ਨ ਵੀ ਹਰਕਤ ਵਿੱਚ ਆ ਗਿਆ। ਜਿਸ ਤਹਿਤ ਪੁਲਸ ਨੇ ਇੱਥੇ ਪ੍ਰਸ਼ਾਸਨ ਵੱਲੋਂ ਦੁਕਾਨਾਂ ਖੋਲ੍ਹਣ ਸਬੰਧੀ ਜਾਰੀ ਰੋਸਟਰ ਦੀ ਉਲੰਘਣਾ ਕਰਕੇ ਅਪਣੀਆਂ ਦੁਕਾਨਾਂ ਖੋਲ੍ਹਣ ਵਾਲੇ ਦੁਕਾਨਦਾਰਾਂ ਖਿਲਾਫ਼ ਸਖਤੀ ਦਿਖਾਉੰਦਿਆ ਬੰਦ ਕਰਵਾਇਆ ਤੇ ਪੁਲਸ ਨਿਰਧਾਰਿਤ ਸਮੇਂ ਤੋਂ ਬਾਅਦ ਸਰਕਾਰੀ ਹੁਕਮਾਂ ਦੀ ਉਲੰਘਣਾ ਕਰ ਕੇ ਦੁਕਾਨ ਖੋਲ੍ਹੀ ਬੈਠੇ ਇੱਕ ਦੁਕਾਨਦਾਰ ਨੂੰ ਰਾਊੰਡ-ਅਪ ਕਰਕੇ ਥਾਣੇ ਲੈ ਗਈ। ਥਾਣਾ ਮੁਖੀ ਭਵਾਨੀਗੜ ਰਮਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਪ੍ਰਸਾਸਨ ਵੱਲੋਂ ਦੁਕਾਨਾਂ ਖੋਲ੍ਹਣ ਦੀ ਬਣਾਈ ਗਈ ਵਿਉੰਤਬੰਦੀ ਨੂੰ ਜੇਕਰ ਦੁਕਾਨਦਾਰ ਇਨ ਬਿਨ ਲਾਗੂ ਨਹੀਂ ਕਰਨਗੇ ਤਾਂ ਉਨ੍ਹਾਂ ਖਿਲਾਫ਼ ਸਖਤ ਕਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਦੇ ਹੁਕਮਾਂ ਨੁੂੰ ਲਾਗੂ ਕਰਵਾਉਣ ਦੇ ਲਈ ਅੱਜ ਮੇਨ ਬਾਜਾਰ ਵਿੱਚ ਦੁਕਾਨਾਂ ਦੀ ਲਾਲ ਅਤੇ ਨੀਲੇ ਰੰਗ ਨਾਲ ਨਿਸ਼ਾਨਦੇਹੀ ਕਰਵਾਈ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਲਾਲ ਨਿਸ਼ਾਨ ਵਾਲੀਆਂ ਦੁਕਾਨਾਂ ਹਫਤੇ ਦੇ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਖੁਲਣਗੀਆ ਜਦੋਂਕਿ ਨੀਲੇ ਰੰਗ ਦੇ ਨਿਸ਼ਾਨ ਵਾਲੀਆਂ ਦੁਕਾਨਾਂ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਸਵੇਰੇ 9 ਤੋਂ ਦੁਪਹਿਰ ਇੱਕ ਵਜੇ ਤੱਕ ਖੁੱਲਣਗੀਆਂ।
ਸ਼ਹਿਰ 'ਚ ਦੁਕਾਨਾਂ ਖੋਲ੍ਹਣ ਸਬੰਧੀ ਪੁਲਸ ਵੱਲੋਂ ਲਗਾਏ ਨਿਸ਼ਾਨ।