ਕਰੋਨਾ ਯੋਧੇ ਸਨਮਾਨਿਤ
ਥਾਣਾ ਚੀਮਾਂ ਦੀ ਪੁਲਿਸ ਪਾਰਟੀ ਦਾ ਕੀਤਾ ਸਨਮਾਨ

ਚੀਮਾਂ ਮੰਡੀ, 4 ਮੲੀ (ਜਗਸੀਰ ਲੌਂਗੋਵਾਲ) ਪੂਰੇ ਵਿਸਵ ਦੇ ਨਾਲ - ਨਾਲ ਦੇਸ ਵਿੱਚ ਫੈਲੀ ਕਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਫਰੰਟ ਤੇ ਸੇਵਾਵਾਂ ਨਿਭਾ ਰਹੀ ਪੰਜਾਬ ਪੁਲਿਸ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਅੱਜ ਸਥਾਨਕ ਕੈਮਿਸਟ ਐਸੋਸੀਏਸ਼ਨ ਚੀਮਾਂ ਦੇ ਸਰਗਰਮ ਅਹੁਦੇਦਾਰ ਰਾਜਨ ਮਹਿਤਾ, ਸਮਾਜ ਭਲਾਈ ਸੰਸਥਾ ਸ਼ਾਹਪੁਰ ਕਲਾਂ ਵੱਲੋਂ ਸੌਣੀ ਖਾਨ, ਸਮਾਜ ਸੇਵੀ ਬਲਵਿੰਦਰ ਸਿੰਘ ਧਾਲੀਵਾਲ ਬੀਰ ਕਲਾਂ, ਸੁਰਿੰਦਰ ਸਿੰਗਲਾ ਪੋਲਟਰੀ ਫਾਰਮ ਵਾਲੇ ਆਦਿ ਨੇ ਪੁਲਿਸ ਥਾਣਾ ਚੀਮਾ ਦੇ ਮੁੱਖ ਅਫਸਰ ਇੰਸਪੈਕਟਰ ਜਸਵੀਰ ਸਿੰਘ ਤੂਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਤੇ ਫੁੱਲਾਂ ਦੀ ਵਰਖਾ ਕੀਤੀ ਤੇ ਐਸ ਐਚ ਓ ਇੰਸਪੈਕਟਰ ਜਸਵੀਰ ਸਿੰਘ ਤੂਰ ਦਾ ਸਨਮਾਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਥਾਣਾ ਮੁਖੀ ਜਸਵੀਰ ਸਿੰਘ ਤੂਰ ਨੇ ਕਿਹਾ ਕਿ ਇਸ ਬਿਮਾਰੀ ਨੂੰ ਰੋਕਣ ਲਈ ਉਨ੍ਹਾਂ ਨੂੰ ਪਬਲਿਕ ਦੀ ਸਹਿਯੋਗ ਦੀ ਬਹੁਤ ਜ਼ਰੂਰਤ ਹੈ।
ਜਸਵੀਰ ਸਿੰਘ ਤੂਰ ਸਮੇਤ ਪੁਲਿਸ ਪਾਰਟੀ ਦਾ ਸਨਮਾਨ ਕਰਦੇ ਹੋਏ ਰਾਜਨ ਮਹਿਤਾ।