ਭਵਾਨੀਗੜ 8 ਮਈ (ਗੁਰਵਿੰਦਰ ਸਿੰਘ) ਕਰੋਨਾ ਵਾਇਰਸ ਕਾਰਨ ਜਿਥੇ ਪੂਰੀ ਦੁਨੀਆਂ ਲੋਕ ਡਾਓਨ ਦੇ ਹਲਾਤਾ ਵਿੱਚ ਗੁਜਰ ਰਹੀ ਹੈ ਓੁਥੇ ਹੀ ਪੰਜਾਬ ਅੰਦਰ ਪਿਛਲੇ ਸਵਾ ਮਹੀਨੇ ਤੋ ਸੁਬੇ ਦੇ ਲੋਕ ਘਰਾਂ ਅੰਦਰ ਹਨ ਅਤੇ ਓੁਥੇ ਹੀ ਸਾਡੇ ਲਈ ਘਰਾਂ ਤੋ ਬਾਹਰ ਰਹਿਣ ਵਾਲੇ ਯੋਧੇ ਜਿਸ ਵਿੱਚ ਪੁਲਸ ਵਿਭਾਗ. ਹਸਪਤਾਲ ਦੇ ਡਾਕਟਰ ਤੇ ਕਰਮਚਾਰੀ. ਸਫਾਈ ਸੇਵਕ ਅਤੇ ਪੱਤਰਕਾਰ ਭਾਈਚਾਰਾ ਡਟ ਕੇ ਕਰੋਨਾ ਖਿਲਾਫ ਲੜੀ ਜਾ ਰਹੀ ਲੜਾਈ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਜਿਸ ਦੇ ਚਲਦਿਆਂ ਅੱਜ ਪਿੰਡ ਘਰਾਚੋਂ ਵਿਖੇ ਪਿੰਡ ਦੇ ਮੋਹਰੀ ਵਿਅਕਤੀਆਂ ਵਲੋਂ ਚੋਕੀ ਇੰਚਾਰਜ ਰਾਜਵੰਤ ਕੁਮਾਰ ਅਤੇ ਓਹਨਾ ਦੀ ਟੀਮ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਸਾਬਕਾ ਵਾਈਸ ਚੇਅਰਮੈਨ ਗੁਰਦੀਪ ਘਰਾਚੋਂ ਅਤੇ ਬਾਬਾ ਸੂਬਾ ਨੇ ਕਿਹਾ ਕੇ ਜਦੋਂ ਸਾਰੀ ਦੁਨੀਆ ਆਪਣੇ ਘਰਾਂ ਅੰਦਰ ਹੈ ਉਸ ਸਮੇ ਇਹਨਾਂ ਕਰਨਾ ਯੋਧਿਆਂ ਨੇ ਸਮਾਜ ਦੇ ਹਰ ਵਰਗ ਦਾ ਖਿਆਲ ਰੱਖਿਆ ਹੈ ਓਹਨਾ ਰਾਜਵੰਤ ਕੁਮਾਰ ਚੋਕੀ ਇੰਚਾਰਜ ਅਤੇ ਓਹਨਾ ਦੀ ਪੂਰੀ ਟੀਮ ਦਾ ਦਿਲੋਂ ਧੰਨਵਾਦ ਕਰਦਿਆਂ ਕਰੋਨਾ ਖਿਲਾਫ ਜੰਗ ਲੜਨ ਵਾਲੇ ਯੋਧਿਆ ਦਾ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ । ਅੱਜ ਜਿੰਨ੍ਹਾਂ ਯੋਧਿਆਂ ਦਾ ਸਨਮਾਨ ਕੀਤਾ ਗਿਆ ਓੁਹਨਾ ਵਿੱਚ ਚੌਕੀ ਇੰਚਾਰਜ ਘਰਾਚੋਂ ਰਾਜਵੰਤ, ਮੁਨਸੀ ਜਗਸੀਰ ਸਿੰਘ ਜੱਗੀ, ਸੁਖਚੈਨ ਸਿੰਘ ਮੌਜੂਦ ਸਨ . ਇਸ ਮੋਕੇ ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਘਰਾਚੋਂ ਨੇ ਦੱਸਿਆ ਕਿ ਦੁਨੀਆਂ ਵਿੱਚ ਫੈਲੀ ਕਰੋਨਾ ਨਾ ਦੀ ਮਹਾਮਾਰੀ ਕਾਰਨ ਜਿਥੇ ਪੂਰੇ ਦੇਸ਼ ਵਾਸੀ ਘਰਾਂ ਵਿੱਚ ਹਨ ਓੁਥੇ ਹੀ ਸਾਡੇ ਜਾਬਾਜ ਅਫਸਰ . ਡਾਕਟਰ.ਸਫਾਈ ਕਰਮਚਾਰੀ ਸਾਡੀ ਸੇਵਾ ਵਿੱਚ ਲੱਗੇ ਹੋਏ ਹਨ ਜਿਸ ਕਾਰਨ ਓੁਹਨਾ ਵਲੋ ਓੁਹਨਾ ਯੋਧਿਆਂ ਵਲੋ ਕੀਤੀ ਸੇਵਾ ਤੇ ਓੁਹਨਾ ਦਾ ਦਿਲੋ ਧੰਨਵਾਦ ਕਰਦੇ ਹਨ ਓੁਥੇ ਹੀ ਓੁਹਨਾ ਯੋਧਿਆਂ ਦਾ ਸਨਮਾਨ ਕੀਤਾ ਗਿਆ ਹੈ । ਓੁਹਨਾ ਕਿਹਾ ਕਿ ਪੰਜ ਮੈਬਰੀ ਟੀਮ ਨੂੰ ਯੋਧਿਆਂ ਦਾ ਸਨਮਾਨ ਕਰਨ ਤੇ ਦਿਲੋ ਬਹੁਤ ਵੱਡੀ ਖੁਸ਼ੀ ਹੋਈ ਹੈ ਤੇ ਇੱਕ ਵੱਖਰਾ ਸਕੂਨ ਮਿਲਿਆ ਹੈ । ਇਸ ਸਮੇਂ ਗੁਰਦੀਪ ਸਿੰਘ, ਬਾਬਾ ਸੂਬਾ, ਰਜਿੰਦਰ ਸਿੰਘ ਪੰਚ, ਗੁਰਚਰਨ ਸਿੰਘ ਪੰਚ, ਸੁਰਿੰਦਰ ਪੰਚ ,ਤਰਨ ਸਿੰਘ ਪੰਚ, ਪਰਮਜੀਤ ਸਰਮਾ ,ਅਮ੍ਰਿਤਪਾਲ ਸਿੰਘ ਪਰਧਾਨ ਨੋਜਵਾਨ ਸਪੋਰਟ ਕਲੱਬ,ਕੁਲਵਿੰਦਰ ਸਿੰਘ ਪੰਚ ਵੀ ਮੌਜੂਦ ਸਨ .