ਭਵਾਨੀਗੜ੍ਹ ੮ ਮਈ {ਗੁਰਵਿੰਦਰ ਸਿੰਘ} ਕਰੋਨਾ ਦੇ ਚਲਦਿਆਂ ਕਈ ਲੋਕਾਂ ਵਲੋਂ ਸੰਕਟ ਦੀ ਇਸ ਘੜੀ ਵਿੱਚ ਵੀ ਰਾਜਨੀਤੀ ਕਰਨਾ ਮੰਦਭਾਗਾ ਹੈ ਅਤੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਇਸ ਮੌਕੇ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੇ ਰਹੇ ਹਨ ਉਪਰੋਕਤ ਵਿਚਾਰਾਂ ਦਾ ਪ੍ਗਟਾਵਾ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਿਲ੍ਹਾ ਕੋਆਰਡੀਨੇਟਰ ਬਲਵਿੰਦਰ ਸਿੰਘ ਘਾਬਦੀਆ ਨੇ ਕਿਹਾ ਕਿ ਕੈਬਨਿਟ ਵਜ਼ੀਰ ਸ਼੍ਰੀ ਵਿਜੈ ਇੰਦਰ ਸਿੰਗਲਾ ਬਤੌਰ ਐਮ.ਐਲ.ਏ. ਅਤੇ ਕੈਬਨਿਟ ਵਜ਼ੀਰ ਵੱਜੋਂ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾ ਰਹੇ ਹਨ ਲਾਕਡਾਊਨ ਕਰਫ਼ਿਊ ਦੌਰਾਨ ਵੀ ਉਨ੍ਹਾਂ ਵੱਲੋਂ ਹਲਕਾ ਨਿਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਉਹ ਪ੍ਰਸ਼ਾਸਨ,ਪਾਰਟੀ ਵਰਕਰਾਂ ਅਤੇ ਹਲਕਾ ਨਿਵਾਸੀਆਂ ਨਾਲ ਪੂਰਾ ਤਾਲਮੇਲ ਰੱਖ ਕੇ ਜਰੂਰਤਮੰਦ ਲੋਕਾਂ ਲਈ ਪੂਰਾ ਪ੍ਰਬੰਧ ਕਰ ਰਹੇ ਹਨ ਕੁਝ ਲੋਕਾਂ ਵੱਲੋਂ ਸੰਕਟ ਦੀ ਇਸ ਘੜੀ ਵਿੱਚ ਵੀ ਰਾਜਨੀਤੀ ਕੀਤੀ ਜਾ ਰਹੀ ਹੈ ਜੋ ਬੇਹੱਦ ਨਿੰਦਣਯੋਗ ਹੈ ਇਹ ਸਮਾਂ ਜਰੂਰਤਮੰਦ ਲੋਕਾਂ ਦੀ ਮਦਦ ਕਰਨ ਦਾ ਹੈ ਨਾ ਕਿ ਰਾਜਨੀਤੀ ਕਰਨ ਦਾ।ਹਲਕਾ ਸੰਗਰੂਰ ਦੀ ਖੁਸ਼ਕਿਸਮਤੀ ਹੈ ਕਿ ਸਾਨੂੰ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਵਰਗਾ ਦੂਰਅੰਦੇਸ਼ੀ ਸੋਚ ਵਾਲਾ ਇਮਾਨਦਾਰ ਲੀਡਰ ਕੰਮ ਕਰਨ ਲਈ ਮਿਲਿਆ ਹੈ ਆਉਣ ਵਾਲੇ ਦੋ ਸਾਲਾਂ ਵਿੱਚ ਹਲਕਾ ਸੰਗਰੂਰ ਵਿਕਾਸ ਪੱਖੋਂ ਪੰਜਾਬ ਦੇ ਮੋਹਰੀ ਹਲਕਿਆਂ ਵਿੱਚ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਵੱਲੋਂ ਲਾਕਡਾਊਨ ਕਰਫਿਊ ਦੌਰਾਨ "ਅੰਬੈਸਡਰ ਆਫ ਹੋਪ" ਨਾਮਕ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਪ੍ਰਤਿਭਾ ਨੂੰ ਬਾਹਰ ਲਿਆਉਣ ਲਈ ਪ੍ਰਤੀਯੋਗਤਾ ਸ਼ੁਰੂ ਕਰਵਾਈ ਗਈ ਸੀ ਜਿਸ ਵਿੱਚ ਇੱਕ ਲੱਖ ਛੇ ਹਜ਼ਾਰ ਬੱਚਿਆਂ ਦੇ ਸ਼ੋਸ਼ਲ ਮੀਡੀਆ ਰਾਹੀਂ ਜੁੜਨ ਸਦਕਾ ਇਸ ਪ੍ਰਤੀਯੋਗਤਾ ਦਾ ਨਾਮ "ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ" ਵਿੱਚ ਦਰਜ਼ ਹੋਣ ਜਾ ਰਿਹਾ ਹੈ ਜੋ ਕਲਪਨਾ ਤੋਂ ਪਰੇ ਹੈ।ਇਸ ਪ੍ਰਤੀਯੋਗਤਾ ਵਿੱਚ ਜੇਤੂ ਬੱਚਿਆਂ ਦਾ ਬਿਨਾਂ ਕਿਸੇ ਪੱਖਪਾਤ ਦੇ ਜਿਲ੍ਹਾ ਵਾਰ ਨਤੀਜਾ ਆਉਣ ਵਾਲੇ ਕੁਝ ਦਿਨਾਂ ਵਿੱਚ ਘੋਸ਼ਿਤ ਕਰ ਦਿੱਤਾ ਜਾਵੇਗਾ।
ਬਲਵਿੰਦਰ ਸਿੰਘ ਘਾਬਦੀਆ