ਵਿਧਾਇਕ ਨੇ ਬੱਚਿਆਂ ਲਈ ਬਿਸਕੁਟ ਪਹੁੰਚਾਏ
ਹੁਣ ਤਕ 5000 ਰਾਸ਼ਨ ਕਿੱਟਾਂ ਦੀ ਕੀਤੀ ਵੰਡ

ਖਮਾਣੋਂ 8 ਮਈ (ਹਰਜੀਤ ਸਿੰਘ ਜੀਤੀ) ਕੋਰੋਨਾ ਵਾਇਰਸ ਦੇ ਮੱਦੇਨਜ਼ਰ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਸਰਕਾਰ ਵੱਲੋਂ ਪਿਛਲੇ ਡੇਢ ਮਹੀਨੇ ਤੋਂ ਲਗਾਏ ਕਰਫਿਊ ਦੌਰਾਨ ਜਿਥੇ ਲੋੜਵੰਦ ਲੋਕਾਂ ਦੇ ਘਰਾਂ ਵਿੱਚ ਨਿੱਜੀ ਤੌਰ 'ਤੇ ਰਾਸ਼ਨ ਪਹੁੰਚਾ ਰਹੇ ਹਨ ਅੱਜ ਉੱਥੇ ਹੀ ਮਾਰਕੀਟ ਕਮੇਟੀ ਦੇ ਦਫਤਰ ਖਮਾਣੋਂ ਵਿਖੇ ਕੀਤੀ ਇਕ ਮੀਟਿੰਗ ਵਿਚ ਹਾਜਰ ਸ਼ਹਿਰ ਦੀਆਂ ਵੱਖ ਵੱਖ ਵਾਰਡਾਂ ਦੇ ਸਾਬਕਾ ਕੌਂਸਲਰਾਂ ਨੂੰ ਬਿਸਕੁਟਾਂ ਦੀਆਂ ਪੇਟੀਆਂ ਦਿੱਤੀਆਂ ਤਾਂ ਕਿ ਸਾਰੇ ਕੌਂਸਲਰ ਅਪਣੀ ਵਾਰਡ 'ਚ ਛੋਟੇ ਬੱਚਿਆਂ ਨੂੰ ਬਿਸਕੁਟਾਂ ਦੀ ਵੰਡ ਕਰਨ । ਇਸ ਮੌਕੇ ਵਿਧਾਇਕ ਜੀ ਪੀ ਨੇ ਦੱਸਿਆ ਕਿ ਸਾਡੀ ਕੋਸ਼ਿਸ ਹੈ ਕਿ ਇਸ ਔਖੇ ਸਮੇਂ ਵਿਚ ਹਰ ਲੋੜਵੰਦ ਵਿਅਕਤੀ ਦੇ ਘਰ ਰਾਸ਼ਨ ਪਹੁੰਚਾਉਣਾ ਸਾਡਾ ਫਰਜ ਹੈ ਜੋ ਕਿ ਅਸੀਂ ਹੀਲੇ ਪੂਰਾ ਕਰ ਰਹੇ ਹਨ ਅਤੇ ਦੱਸਿਆ ਕਿ ਸਰਕਾਰੀ ਰਾਸ਼ਨ ਤੋਂ ਇਲਾਵਾ ਨਿੱਜੀ ਤੌਰ 'ਤੇ ਹੁਣ ਤੱਕ ਤਕਰੀਬਨ 5000 ਰਾਸ਼ਨ ਦੀਆਂ ਕਿੱਟਾਂ ਦੀ ਵੰਡ ਕੀਤੀ ਗਈ । ਇਸ ਮੌਕੇ ਡੀ.ਐਸ.ਪੀ ਧਰਮਪਾਲ, ਚੇਅਰਮੈਨ ਮਾਰਕੀਟ ਕਮੇਟੀ ਖਮਾਣੋਂ ਸੁਰਿੰਦਰ ਸਿੰਘ ਰਾਮਗੜ੍ਹ, ਬਲਾਕ ਪ੍ਰਧਾਨ ਡਾ ਅਮਰਜੀਤ ਸੋਹਲ, ਤੇਜਿੰਦਰ ਸਿੰਘ ਢਿੱਲੋਂ ਪ੍ਰਧਾਨ ਆੜ੍ਹਤੀ ਐਸੋ, ਨੰਬਰਦਾਰ ਮਨਮੋਹਨ ਸਿੰਘ ਵਾਇਸ ਪ੍ਰਧਾਨ ਕਾਂਗਰਸ, ਰਵਿੰਦਰ ਕੁਮਾਰ ਬਬਲਾ, ਇੰਦਰਜੀਤ ਸਿੰਘ ਰੋਮੀ ਅਤੇ ਗੁਰਿੰਦਰ ਸਿੰਘ ਸੋਨੀ ਤੋਂ ਇਲਾਵਾ ਹੋਰ ਹਾਜਰ ਸਨ ।
ਵਿਧਾਇਕ ਜੀ ਪੀ ਸਾਬਕਾ ਕੌਂਸਲਰਾਂ ਨੂੰ ਬਿਸਕੁਟਾਂ ਦੀਆਂ ਪੇਟੀਆਂ ਦਿੰਦੇ ਹੋਏ ।