ਨਰਿੰਦਰ ਕੌਰ ਭਰਾਜ।" />
'ਆਪ' ਦੀ ਕੋਰੋਨਾ ਕਾਲਿੰਗ ਮੁਹਿੰਮ
ਨੂਰਪੁਰਾ ਪਹਿਲੇ ਸਥਾਨ 'ਤੇ

ਭਵਾਨੀਗੜ, 11 ਮਈ (ਗੁਰਵਿੰਦਰ ਸਿੰਘ):
ਆਮ ਆਦਮੀ ਪਾਰਟੀ ਹਲਕਾ ਸੰਗਰੂਰ ਦੇ ਪ੍ਧਾਨ ਨਰਿੰਦਰ ਕੌਰ ਭਰਾਜ ਨੇ ਗੱਲਬਾਤ ਦੌਰਾਨ ਦੱਸਿਆ ਕਿ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਜਨਤਾ ਨੂੰ ਇਸ ਬਿਮਾਰੀ ਸਬੰਧੀ ਜਾਗਰੂਕ ਕਰਨ ਲਈ ਚਲਾਈ ਜਾ ਰਹੀ ਮੁਹਿੰਮ "ਆਪ ਦਿ ਕੋਰੋਨਾ ਵਾਰੀਅਰ ਕਾਲਿੰਗ ਕੈਪੇਨ" ਦੌਰਾਨ ਲੋਕ ਸਭਾ ਸੰਗਰੂਰ 'ਚੋਂ ਵਿਧਾਨ ਸਭਾ ਹਲਕਾ ਸੰਗਰੂਰ ਦੇ ਜੁਝਾਰੂ ਸਾਥੀ ਗੁਰਦੀਪ ਸਿੰਘ ਨੂਰਪੁਰਾ ਜਰਨਲ ਸਕੱਤਰ ਯੂਥ ਵਿੰਗ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ। ਭਰਾਜ ਨੇ ਦੱਸਿਆ ਕਿ ਗੁਰਦੀਪ ਸਿੰਘ ਨੇ ਫੋਨ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਕੋਰੋਨਾ ਸਬੰਧੀ ਜਾਗਰੂਕ ਕੀਤਾ। ਇਨ੍ਹਾਂ ਤੋਂ ਇਲਾਵਾ ਹਲਕੇ ਦੇ ਬਾਕੀ ਸਾਥੀ ਵੀ ਇਸ ਮੁਹਿੰਮ ਤਹਿਤ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਹਨ ਅਤੇ ਮੁਹਿੰਮ ਵਿਚ ਉਤਸ਼ਾਹ ਨਾਲ ਵੱਧ ਚੜ ਕੇ ਹਿੱਸਾ ਲੈ ਰਹੇ ਹਨ ਤੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਸੰਬੰਧੀ ਜਾਗਰੂਕ ਕਰ ਰਹੇ ਹਨ।
ਨਰਿੰਦਰ ਕੌਰ ਭਰਾਜ।