ਵੀਡੀਓ ਕਾਨਫਰੰਸਾਂ ਰਾਹੀਂ ਬਹੁਜਨ ਸਮਾਜ ਪਾਰਟੀ ਦੀਆਂ ਮੀਟਿੰਗਾਂ
ਰਣ ਸਿੰਘ ਮਹਿਲਾਂ ,ਰਾਣੀ ਕੌਰ ਫਰਵਾਹੀ ਨੂੰ ਮਿਲੀ ਅਹਿਮ ਜੁੰਮੇਵਾਰੀ

ਭਵਾਨੀਗੜ 11 ਮਈ {ਗੁਰਵਿੰਦਰ ਸਿੰਘ} : ਪੰਜਾਬ ਚ ਉਂਤਰ ਕਾਂਟੋ ਮੈਂ ਚੜਾਂ ਵਾਲੀ ਖੇਡ ਖੇਡਣ ਵਾਲੀਆਂ ਦੋਵੇਂ ਸਰਮਾਏਦਾਰ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੂੰ ਅਗਲੀਆਂ ਚੋਣਾਂ ਵਿੱਚ ਸੱਤਾ ਤੋਂ ਬਾਹਰ ਰੱਖਣ ਲਈ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਧਾਨ ਜਸਵੀਰ ਸਿੰਘ ਗੜਹੀ ਵਲੋ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਨ ਲਈ ਵੀਡੀਓ ਕਾਨਫਰੰਸਾਂ ਰਾਹੀਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ , ਜਿਸ ਦੇ ਤਹਿਤ ਪਿਛਲੇ ਦਿਨੀਂ ਲੋਕ ਸਭਾ ਹਲਕਾ ਸੰਗਰੂਰ ਦੇ ਅਹੁਦੇਦਾਰ ਅਤੇ ਸੀਨੀਅਰ ਆਗੂਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਪਾਰਟੀ ਵਰਕਰਾਂ ਦੀ ਕਾਫੀ ਲੰਮੇ ਸਮੇਂ ਤੋਂ ਵੱਡੀ ਪੱਧਰ ਤੇ ਕੀਤੀ ਜਾ ਰਹੀ ਮੰਗ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਪ੍ਧਾਨ ਸ੍ਰ ਜਸਵੀਰ ਸਿੰਘ ਗੜ੍ਹੀ ਵਲੋ ਹਰ ਗਰੀਬ ਤਬਕੇ ਦੀ ਅਵਾਜ਼ ਉਠਾਉਣ ਵਾਲੇ ਟਕਸਾਲੀ ਆਗੂ ਸ੍ਰ ਰਣ ਸਿੰਘ ਮਹਿਲਾਂ ਨੂੰ ਲੋਕ ਸਭਾ ਹਲਕਾ ਸੰਗਰੂਰ ਦਾ ਇੰਚਾਰਜ ਅਤੇ ਲੰਮੇ ਸਮੇਂ ਤੋਂ ਹੀ ਪਾਰਟੀ ਨੂੰ ਸਮਰਪਿਤ ਭੈਣ ਰਾਣੀ ਕੌਰ ਫਰਵਾਹੀ ਨੂੰ ਜੋਨ ਇੰਚਾਰਜ ਲਾਇਆ ਗਿਆ ਹੈ ।ਇਹਨਾਂ ਦੋਵੇਂ ਆਗੂਆਂ ਨੂੰ ਪਾਰਟੀ ਵਿਚ ਅਹਿਮ ਅਹੁਦੇ ਮਿਲ਼ਣ ਨਾਲ ਪਾਰਟੀ ਵਰਕਰਾਂ ਵਿੱਚ ਵੱਡੀ ਪੱਧਰ ਤੇ ਉਤਸ਼ਾਹ ਪੈਦਾ ਹੋਇਆ ਹੈ, ਜਿਨ੍ਹਾਂ ਵਿੱਚ ਸਾਬਕਾ ਜਿਲਾ ਪ੍ਧਾਨ ਸ੍ਰ ਜਗਤਾਰ ਸਿੰਘ ਘਰਾਚੋਂ, ਹਰਪਾਲ ਸਿੰਘ ਨਰੈਣਗੜ, ਕਹਾਣੀ ਲੇਖਕ ਪੰਮੀ ਸਿੰਘ ਅਤੇ ਲਾਭ ਸਿੰਘ ਫੱਗੂਵਾਲਾ, ਬਲਵਿੰਦਰ ਸਿੰਘ ਨਾਗਰਾ, ਜੋਗਿੰਦਰ ਸਿੰਘ, ਬੰਤਾ ਸਿੰਘ ਬਖੌਪੀਰ, ਬਲਵਿੰਦਰ ਸਿੰਘ, ਗੁਰਜੰਟ ਸਿੰਘ ਕਪਿਆਲ, ਸਤਿਗੁਰੂ ਸਿੰਘ , ਲੱਖਾ ਸਿੰਘ ਬਾਸੀਅਰਕ, ਬਘੇਲ ਸਿੰਘ,ਹੰਸ ਰਾਜ, ਰੋਸ਼ਨ ਕਲੇਰ , ਬਾਬਾ ਤਰਸੇਮ ਦਾਸ ਬਹਾਦਰ ਸਿੰਘ ਜਗਤਾਰ ਸਿੰਘ, ਬੰਟੀ ਸਿੰਘ ਭਵਾਨੀਗੜ ਨੇ ਸੁਬਾ ਪ੍ਧਾਨ ਸ੍ਰ ਜਸਵੀਰ ਸਿੰਘ ਗੜ੍ਹੀ ਜੀ ਦਾ ਉਚੇਚੇ ਤੌਰ ਧੰਨਵਾਦ ਕੀਤਾ ਅਤੇ ਨਵੇਂ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ