ਲੰਗਰ ਸੇਵਾਦਾਰ ਤੇ ਮਜਦੂਰਾ ਨੂੰ ਵੰਡੇ ਸੈਨੇਟਾਈਜ਼ਰ ਤੇ ਮਾਸਕ

ਭਵਾਨੀਗੜ,12 ਮਈ (ਗੁਰਵਿੰਦਰ ਸਿੰਘ): ਰਾਜ ਸਭਾ ਮੈਬਰ ਸੁਖਦੇਵ ਸਿੰਘ ਢੀੰਡਸਾ ਦੇ ਪਰਿਵਾਰ ਵੱਲੋਂ ਸਮਾਜ ਸੇਵਾ ਦੇ ਮੰਤਵ ਲਈ ਬਣਾਈ ਅਮਾਨਤ ਫਾਊਡੇਸ਼ਨ ਵੱਲੋ ਕੋਰੋਨਾ ਮਹਾਮਾਰੀ ਦੇ ਚਲਦਿਆਂ ਹੱਥ ਧੋਣ ਲਈ ਹੈਡ ਸੈਨੇਟਾਈਜ਼ਰ ਤੇ ਮੂੰਹ ਢਕਣ ਲਈ ਸਰਜੀਕਲ ਮਾਸਕ ਵੰਡੇ ਜਾ ਰਹੇ ਹਨ ਉਸ ਲੜੀ ਤਹਿਤ ਅੱਜ ਸਾਬਕਾ ਵਿੱਤ ਮੰਤਰੀ ਤੇ ਹਲਕਾ ਲਹਿਰਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੇ ਨੇੜਲੇ ਸਾਥੀ ਟਰੱਕ ਯੂਨੀਅਨ ਭਵਾਨੀਗੜ ਦੇ ਸਾਬਕਾ ਪ੍ਧਾਨ ਗੁਰਤੇਜ ਸਿੰਘ ਝਨੇੜੀ ਵੱਲੋਂ ਸਥਾਨਕ ਪ੍ਰਾਚੀਨ ਸ਼ਿਵ ਮੰਦਰ ਵਿਖੇ ਲੋੜਵੰਦ ਲੋਕਾਂ ਲਈ ਰੋਟੀ ਦੇ ਪੈਕਟ ਤਿਆਰ ਕਰਨ ਵਿੱਚ ਜੁੱਟੇ ਸੇਵਾਦਾਰਾਂ ਨੂੰ ਸੈਨੇਟਾਈਜ਼ਰ ਤੇ ਮਾਸਕ ਵੰਡੇ ਗਏ। ਇਸ ਤੋਂ ਇਲਾਵਾ ਕਣਕ ਦੀ ਲੁਹਾਈ ਕਰਨ ਵਾਲੇ ਗਰੀਬ ਮਜਦੂਰਾਂ ਨੂੰ ਵੀ ਸੈਨੇਟਾਈਜ਼ਰ ਤੇ ਮਾਸਕ ਦਿੱਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਸਿੰਘ ਮੱਟਰਾਂ ਤੇ ਮੇਜਰ ਸਿੰਘ ਵੀ ਹਾਜ਼ਰ ਸਨ ਜਿਨ੍ਹਾਂ ਨੇ ਇਸ ਉਪਰਾਲੇ ਲਈ ਢੀਂਡਸਾ ਪਰਿਵਾਰ ਦਾ ਧੰਨਵਾਦ ਕੀਤਾ।
ਸੈਨੇਟਾਈਜ਼ਰ ਤੇ ਮਾਸਕ ਵੰਡਦੇ ਹੋਏ ਗੁਰਤੇਜ ਸਿੰਘ ਝਨੇੜੀ।