ਖਮਾਣੋਂ 17 (ਹਰਜੀਤ ਸਿੰਘ ਸਿੱਧੂ) ਰੋਜੀ ਰੋਟੀ ਕਮਾਉਣ ਲਈ ਪੰਜਾਬ ਦੇ ਕਈ ਗਰੀਬ ਵਿਅਕਤੀ ਬਾਹਰਲੇ ਸੂਬਿਆਂ ਵਿੱਚ ਕੰਬਾਈਨਾਂ ਤੇ ਕਣਕ ਦੀ ਫਸਲ ਦੀ ਕਟਾਈ ਕਰਨ ਲਈ ਤਕਰੀਬਨ 25 ਤੋ 30ਦਿਨਾਂ ਲਈ ਜਾਂਦੇ ਹਨ ਪਰੰਤੂ ਕਰੋਨਾ ਵਾਇਰਸ ਕਾਰਨ ਪ੍ਰਸਾਸਨ ਦੇ ਹੁਕਮਾਂ ਅਨੁਸਾਰ ਉਹਨਾਂ ਵਿਅਕਤੀਆ ਨੂੰ 21ਦਿਨਾਂ ਲਈ ਬਿਨਾਂ ਟੈਸਟ ਕੀਤੇ ਇਕਾਂਤਵਾਸ ਕਰ ਦਿੱਤਾ ਹੈ । ਜਿਹਨਾਂ ਵਿੱਚ ਕਈ ਅਜਿਹੇ ਵਿਅਕਤੀ ਹਨ ਜਿਹਨਾਂ ਦੇ ਪਿੱਛੇ ਪਰਿਵਾਰ ਨੂੰ ਪਾਲਣ ਪੋਸ਼ਣ ਵਾਲਾ ਵੀ ਕੋਈ ਨਹੀਂ ਜਿਸ ਨਾਲ ਉਹਨਾਂ ਗਰੀਬ ਪਰਿਵਾਰਾਂ ਦੀ ਗੱਡੀ ਬਿਲਕੁਲ ਲੀਹੋਂ ਉੱਤਰ ਚੁੱਕੀ ਹੈ । ੲਿਹਨਾ ਗੱਲਾ ਦਾ ਪ੍ਗਟਾਵਾ ਸੋ੍ਮਣੀ ਅਕਾਲੀ ਦਲ ( ਅ ) ਬਲਾਕ ਖਮਾਣੋ ਦੇ ਪ੍ਧਾਨ ਸੁਖਦੇਵ ਸਿੰਘ ਗਗੜਵਾਲ ਨੇ ਕੀਤਾ ੳੁਹਨਾ ੲਿਹ ਵੀ ਕਿਹਾ ਕਿ ਸਕੂਲਾਂ ਵਿੱਚ ਡੱਕ ਕੇ ੲਿਕਾਂਤਵਾਸ ਕੀਤੇ ਲੋਕਾ ਦੀ ਕੋਈ ਸਾਰ ਨਹੀਂ ਲਈ ਗਈ ਅਤੇ ਨਾ ਹੀ ਸਰਕਾਰੀ ਤੌਰ ਤੇ ਕੋਈ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਲਈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਉਹਨਾਂ ਗਰੀਬ ਵਿਅਕਤੀਆ ਦੀ ਮਾਲੀ ਮੱਦਦ ਕਰੇ |
ਸੁਖਦੇਵ ਸਿੰਘ ਗਗੜਵਾਲ