ਖਮਾਣੋਂ 20 ਮੲੀ( ਹਰਜੀਤ ਸਿੱਧੂ ) ਥਾਣਾ ਮੁਖੀ ਖਮਾਣੋਂ ਐਸ ਐਚ ਓ ਰਾਜ ਕੁਮਾਰ ਦੀ ਅਗਵਾਈ ਵਿੱਚ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਏ ਐਸ ਆਈ ਪਰਜਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸਤ ਅਤੇ ਨਾਕਾਬੰਦੀ ਦੌਰਾਨ ਅਮਨਦੀਪ ਸਿੰਘ ਉਰਫ ਮੇਸ਼ੀ ਪੁੱਤਰ ਬਲਵੀਰ ਸਿੰਘ ਵਾਸੀ ਵਾਰਡ ਨੰਬਰ 11 ਖਮਾਣੋਂ ਨੂੰ ਬਲਬੀਰ ਢਾਬਾ ਰਾਣਵਾਂ ਵਿਚ 11 ਬੋਤਲਾਂ ਸ਼ਰਾਬ ਅੰਗਰੇਜ਼ੀ ਮਾਰਕਾ 777 OAK VAT (FOR SALE IN CHANDIGARH UT ONLY) ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਅਤੇ ਅਮਨਦੀਪ ਸਿੰਘ ਉਰਫ(ਮੇਸ਼ੀ)ਖਿਲਾਫ ਮੁਕਦਮਾ ਨੰਬਰ 94 ਮਿਤੀ 19-5-2020 ਅ/ਧ 61-1-14 ਐਕਸਾਈਜ ਐਕਟ ਅਧੀਨ ਥਾਣਾ ਖਮਾਣੋਂ ਵਿੱਚ ਦਰਜ ਰਜਿਸਟਰ ਕੀਤਾ ਗਿਆ ਹੈ ਦੋਸ਼ੀ ਅਮਨਦੀਪ ਸਿੰਘ ਉਰਫ ਮੇਸ਼ੀ ਦਾ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ