ਖਮਾਣੋਂ 21ਮਈ (ਹਰਜੀਤ ਸਿੱਧੂ) :
ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਕਾਂਗਰਸ ਦੇ ਬਲਾਕ ਪ੍ਧਾਨ ਡਾਕਟਰ ਅਮਰਜੀਤ ਸੋਹਲ ਵਲੋਂ ਇਲਾਕੇ ਦੇ ਤਕਰੀਬਨ 20 ਪਿੰਡਾਂ ਨੂੰ ਰਿਫਰੈਸ਼ਮੈਂਟ ਵੰਡੀ ਗਈ । ਇਸ ਸਬੰਧੀ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਲਾਕ ਖਮਾਣੋਂ ਦੇ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਣ ਦੀ ਜਿੰਮੇਵਾਰੀ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਹੈ ਉਸੇ ਜਿੰਮੇਵਾਰੀ ਨੂੰ ਨਿਭਾਉਂਦਿਆਂ ਅੱਜ ਬਲਾਕ ਦੇ ਪਿੰਡ ਰੱਤੋਂ, ਮਨੈਲੀ, ਬਦੇਸ਼ਾ ਕਲਾਂ, ਰਾਏਪੁਰ ਰਾਈਆਂ, ਨਾਨੋਵਾਲ, ਜਟਾਣਾ ਨੀਵਾਂ, ਮੰਡੇਰਾਂ, ਧਿਆਨੁਮਾਜਰਾ ਅਤੇ ਚੰਡਿਆਲਾ ਆਦਿ ਦੇ ਸਰਪੰਚਾ ਅਤੇ ਮੋਹਤਬਰ ਵਿਅਕਤੀਆਂ ਨੂੰ ਬੁਲਾ ਕੇ ਰਿਫਰੈਸ਼ਮੈਂਟ ਵੰਡੀ ਗਈ ਅਤੇ ਇਸ ਮੌਕੇ ਉਨ੍ਹਾਂ ਆਪਸੀ ਦੂਰੀ ਬਣਾਈ ਰੱਖਣ ਦਾ ਵੀ ਖਾਸ ਧਿਆਨ ਰੱਖਿਆ ।ਇਸ ਮੌਕੇ ਡਾਕਟਰ ਅਮਰਜੀਤ ਸੋਹਲ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਰਿੰਦਰ ਰਾਮਗੜ੍ਹ, ਵਾਈਸ ਚੇਅਰਮੈਨ ਸਾਧਾ ਸਿੰਘ ਗਿੱਲ, ਨਿਖਿਲ ਖੰਨਾ,ਸਰਪੰਚ ਨੱਥੂ ਰਾਮ ਨੰਗਲਾਂ ਅਤੇ ਬਰਜਿੰਦਰ ਸਿੰਘ ਆਦਿ ਹਾਜਰ ਸਨ।
ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਣ ਮੌਕੇ ਦੀਆਂ ਤਸਵੀਰਾਂ .