ਕੋਰੋਨਾ ਸੰਕਟ ਨਾਲ ਨਜਿੱਠਣ 'ਚ ਸਰਕਾਰ ਹਰ ਫਰੰਟ 'ਤੇ ਫੇਲ ਰਹੀ: ਰਣ ਸਿੰਘ
ਬਸਪਾ ਨੇ ਪੰਜਾਬ ਦੇ ਰਾਜਪਾਲ ਨੂੰ ਭੇਜਿਆ ਮੰਗ ਪੱਤਰ

ਭਵਾਨੀਗੜ 22 ਮਈ (ਗੁਰਵਿੰਦਰ ਸਿੰਘ): ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਹੇਠ ਪੰਜਾਬ ਪੱਧਰ ਤੇ ਮਾਨਯੋਗ ਪੰਜਾਬ ਦੇ ਰਾਜਪਾਲ ਦੇ ਨਾਮ ਪੰਜਾਬ ਦੇ ਸਮੂਹ ਐਸ.ਡੀ.ਐਮ ਸਹਿਬਾਨਾਂ ਦੇ ਰਾਹੀਂ ਮੰਗ ਪੱਤਰ ਦਿੱਤੇ ਜਾਣ ਦੀ ਲੜੀ ਤਹਿਤ ਬਸਪਾ ਵੱਲੋਂ ਸਬ ਡਵੀਜ਼ਨ ਭਵਾਨੀਗੜ੍ਹ ਚ ਵੀ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਬਸਪਾ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਨਵਨਿਯੁੱਕਤ ਇੰਚਾਰਜ ਰਣ ਸਿੰਘ ਮਹਿਲਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੋਰਾਨ ਪੈਦਾ ਹੋਏ ਹਾਲਾਤਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਬੂਰੀ ਤਰਾਂ ਫੇਲ ਰਹੀ ਹੈ ਇਸ ਲਈ ਪਾਰਟੀ ਨੇ ਮਾਨਯੋਗ ਰਾਜਪਾਲ ਜੀ ਤੋਂ ਮੰਗ ਕੀਤੀ ਹੈ ਕਿ ਮਿਹਨਤ ਮਜ਼ਦੂਰੀ ਕਰਨ ਵਾਲੇ ਕਾਮਿਆਂ ਦੀ ਲੇਬਰ ਵਿਭਾਗ ਰਾਹੀਂ ਰਜਿਸਟ੍ਰੇਸ਼ਨ ਕਰਵਾਈ ਜਾਵੇ ਅਤੇ ਹਰ ਮਜ਼ਦੂਰ ਦੇ ਖਾਤੇ ਵਿਚ 5 ਹਜ਼ਾਰ ਪ੍ਰਤੀ ਮਹੀਨਾ ਪਾਇਆ ਜਾਵੇ, ਕਾਂਗਰਸ ਪਾਰਟੀ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਜਿਵੇਂ ਗਰੀਬਾਂ ਦਾ 25 ਹਜ਼ਾਰ ਤੱਕ ਦਾ ਕਰਜ਼ਾ ਮੁਆਫ਼ ਕਰਨਾ, 2500 ਰੁਪਏ ਬੁਢਾਪਾ ਪੈਨਸ਼ਨ ਦੇਣਾ, ਆਸਾਂ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਡੀਸੀ ਰੇਟਾਂ ਅਨੁਸਾਰ ਰੈਗੂਲਰ ਮਾਣ ਭੱਤਾ ਦੇਣਾ, ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਆਰ ਐਮ ਪੀ ਡਾਕਟਰਾਂ ਨੂੰ ਮਾਨਤਾ ਦੇਣਾ, ਘਰ ਘਰ ਨੋਕਰੀ ਦੇਣਾ, ਕੱਚੇ ਅਤੇ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਤੁਰੰਤ ਪੱਕੇ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਆਦਿ ਨੂੰ ਪੂਰਾ ਕਰਵਾਇਆ ਜਾਵੇ। ਨਾਲ ਹੀ ਉਨ੍ਹਾਂ ਦੀ ਮੰਗ ਹੈ ਗਰੀਬ ਲੋਕਾਂ ਦੇ ਕੱਟੇ ਗਏ ਨੀਲੇ ਕਾਰਡਾਂ ਨੂੰ ਤੁਰੰਤ ਬਹਾਲ ਕਰਵਾਏ ਜਾਣ, ਰਾਜਨੀਤਕ ਰੰਜਿਸ਼ ਤਹਿਤ ਦਰਜ ਕੀਤੇ ਧਾਰਾ 188 ਦੇ ਪਰਚੇ ਅਤੇ 207 ਦੇ ਤਹਿਤ ਬੰਦ ਕੀਤੇ ਮੋਟਰਸਾਈਕਲ ਮਾਲਕਾਂ ਦੇ ਹਵਾਲੇ ਕਰਵਾਏ ਜਾਣ ਅਤੇ ਗਰੀਬ ਲੋਕਾਂ ਦਾ ਸ਼ੋਸਣ ਕਰਨ ਵਾਲੇ ਲੋਕਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਬਾਬਾ ਤਰਸੇਮ ਦਾਸ, ਹੰਸ ਰਾਜ, ਬਘੇਲ ਸਿੰਘ, ਲਾਭ ਸਿੰਘ ਫੋਜੀ, ਪ੍ਰਿੰਥੀ ਚੰਦ, ਜਸਵਿੰਦਰ ਸਿੰਘ ਚੋਪੜਾ, ਰੋਸ਼ਨ ਲਾਲ ਆਦਿ ਆਗੂ ਵੀ ਹਾਜਰ ਸਨ।