ਖਮਾਣੋਂ 22ਮਈ (ਹਰਜੀਤ ਸਿੱਧੂ) ਟੈਕਨੀਕਲ ਸਰਵਿਸ ਯੂਨੀਅਨ ਰਜਿ ਨੰ 49 ਵੱਲੋਂ ਪੰਜਾਬ ਦੇ ਸੱਦੇ 'ਤੇ ਸਬ ਡਵੀਜਨ ਭੜੀ ਦੇ ਗੇਟ ਅੱਗੇ ਕਾਲੇ ਬਿੱਲੇ ਲਗਾ ਕੇ ਰੋਸ਼ ਰੈਲੀ ਕੱਢੀ । ਇਸ ਦੌਰਾਨ ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਬਿਜਲੀ ਬਿੱਲ 2020 ਨੂੰ ਰੱਦ ਕੀਤਾ ਜਾਵੇ ਅਤੇ ਕਿਰਤ ਬਿੱਲ ਵਿਚ ਸੋਧ ਕਰਕੇ ਡਿਊਟੀ 8 ਘੰਟੇ ਤੋਂ ਵਧਾ ਕੇ 12ਘੰਟੇ ਕਰਨ ਦਾ ਪ੍ਰਸਤਾਵ ਅਤੇ ਹੋਰ ਮੁਲਾਜ਼ਿਮਾਂ ਤੇ ਮਜਦੂਰ ਵਿਰੋਧੀ ਬਣਾਏ ਕਾਨੂੰਨ ਨੂੰ ਵਾਪਿਸ ਲਿਆ ਜਾਵੇ । ਜੇਕਰ ਕੇਂਦਰ ਸਰਕਾਰ ਇਸ ਫੈਸਲੇ ਨੂੰ ਵਾਪਿਸ ਨਹੀਂ ਲਵੇਗੀ ਤਾਂ ਆਉਣ ਵਾਲੇ ਦਿਨਾਂ ਵਿਚ ਜਥੇਬੰਦੀ ਜੋ ਵੀ ਫੈਸਲਾ ਕਰੇਗੀ ਉਸਨੂੰ ਲਾਗੂ ਕੀਤਾ ਜਾਵੇਗਾ । ਇਸ ਮੌਕੇ ਪ੍ਧਾਨ ਗੁਰਪ੍ਰੀਤ ਸਿੰਘ, ਮੀਤ ਪ੍ਧਾਨ ਪਰਮਿੰਦਰ ਸਿੰਘ, ਸੈਕਟਰੀ ਅਵਤਾਰ ਸਿੰਘ, ਕ੍ਰਿਸ਼ਨ ਸਿੰਘ, ਮੇਹਰਵਾਨ ਸਿੰਘ, ਲਖਵੀਰ ਸਿੰਘ, ਜਸਵੀਰ ਸਿੰਘ, ਸੁਖਵਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਹਾਜਰ ਸਨ ।
ਰੋਸ਼ ਰੈਲੀ ਦੌਰਾਨ ਯੂਨੀਅਨ ਆਗੂ .