ਕੌਰਡੀਆ ਸੰਸਥਾਨ ਵਿਖੇ ਕੋਵਿਡ 19 ਦੌਰਾਨ ਵਿਦਿਆਰਥੀ ਮੁਲਾਂਕਣ ਸਬੰਧੀ ਚਿੰਤਨ ਵਿਸ਼ੇ 'ਤੇ ਅੰਤਰਰਾਸ਼ਟਰੀ ਵੈਬੀਨਾਰ

ਖਮਾਣੋਂ 22ਮਈ (ਹਰਜੀਤ ਸਿੱਧੂ) ਕੋਰੋਨਾ ਮਹਾਮਾਰੀ ਦੌਰਾਨ ਅਧਿਆਪਕਾਂ ਦੀ ਸਹਾਇਤਾ ਲਈ ਕੌਰਡੀਆ ਸੰਸਥਾਨ ਵਿਖੇ ਕੋਵਿਡ 19 ਦੌਰਾਨ ਮੁਲਾਂਕਣ ਸਬੰਧੀ ਚਿੰਤਨ ਵਿਸ਼ੇ 'ਤੇ ਇਕ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਦੇਸ਼ ਵਿਦੇਸ਼ ਤੋਂ 90 ਦੇ ਕਰੀਬ ਪ੍ਰਤੀਨਿਧੀਆਂ ਨੇ ਭਾਗ ਲਿਆ । ਕੌਰਡੀਆ ਗਰੁੱਪ ਆਫ਼ ਇੰਸੀਚਿਊਟਸ ਦੇ ਟਰੱਸਟੀ ਮੈਡਮ ਉਰਮਿਲ ਵਰਮਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ । ਸੰਸਥਾ ਦੇ ਚੇਅਰਮੈਨ ਲਾਰਡ ਦਿਲਜੀਤ ਰਾਣਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਖ਼ਤਮ ਹੋਣ 'ਤੇ ਸਿੱਖਿਆ ਤਕਨੀਕਾਂ ਦਾ ਨਵਾਂ ਭੰਡਾਰ ਛੱਡ ਜਾਵੇਗੀ । ਯੂ ਕੇ ਤੋਂ ਮੁੱਖ ਸਿੱਖਿਆਵਦ ਡਾ ਲਿਨ ਹੇਅੰਸ ਨੇ ਲਾਕਡਾਊਨ ਦੌਰਾਨ ਵਿਦਿਆਰਥੀ ਮੁਲਾਂਕਣ ਸਬੰਧੀ ਆਨਲਾਈਨ ਸਾਧਨਾ ਨੂੰ ਅਪਨਾਉਣ 'ਤੇ ਜ਼ੋਰ ਦਿਤਾ । ਇੰਡੋਨੇਸ਼ੀਆ ਦੇ ਸਿੱਖਿਆ ਅਤੇ ਸੰਸਕ੍ਰਿਤੀ ਮੰਤਰਾਲੇ ਨਾਲ ਸਬੰਧਿਤ ਡਾ ਕੁਲਸੁਮ ਨੇ ਤਾਲਾਬੰਦੀ ਦੌਰਾਨ ਇੰਡੋਨੇਸ਼ੀਆ ਵਿਚ ਵਿਦਿਆਰਥੀ ਮੁਲਾਂਕਣ ਤਕਨੀਕਾਂ ਬਾਰੇ ਦੱਸਿਆ । ਯੂ ਕੇ ਦੀ ਬਰੂਨਲ ਯੂਨੀਵਰਸਿਟੀ ਨੱਕ ਸਬੰਧਿਤ ਖੋਜ ਵਿਦਿਆਰਥੀ ਮੁਹੰਮਦ ਨੇ ਕਿਹਾ ਕੇ ਕੋਵਿਡ ਦੌਰਾਨ ਵਿਦਿਆਰਥੀ ਮੋਬਾਈਲ ਰਾਹੀਂ ਪੜਨ ਤੇ ਜਿਆਦਾ ਜ਼ੋਰ ਦੇ ਰਹੇ ਹਨ । ਕੌਰਡੀਆ ਸੰਸਥਾਨ ਦੇ ਅਕਾਦਮਿਕ ਡਾਇਰੈਕਟਰ ਡਾ ਕੁਲਦੀਪ ਸਿੰਘ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿਚ ਤਕਨੀਕ ਦਾ ਪ੍ਯੋਗ ਆਮ ਹੋ ਜਾਵੇਗਾ । ਇਸ ਵੈਬੀਨਾਰ ਦਾ ਪ੍ਬੰਧ ਡਾ ਨੂਤਨ ਸ਼ਰਮਾ , ਮੈਡਮ ਪਰਮਜੀਤ ਮਾਂਗਟ, ਸੋਹਣ ਝਾਅ ਅਤੇ ਸਤਵੀਰ ਸਿੰਘ ਵੱਲੋਂ ਕੀਤਾ ਗਿਆ।