ਸਮਾਜਸੇਵਾ ਦੇ ਸਿਖਰਲੇ ਮੁਕਾਮ ਵੱਲ ਮਿੰਟੂ ਤੂਰ
ਥਾਣਾ ਭਵਾਨੀਗੜ ਵਿਖੇ ਲਾਇਆ ਸੈਨੇਟਾਇਜਰ ਓੁਪਕਰਣ

ਭਵਾਨੀਗੜ 24 ਮਈ (ਗੁਰਵਿੰਦਰ ਸਿੰਘ) ਕਰੋਨਾ ਕਾਲ ਦੇ ਚਲਦਿਆਂ ਭਾਵੇ ਕਿ ਵੱਖ ਵੱਖ ਸਮਾਜਿਕ.ਸ਼ੋਸਲ ਅਤੇ ਧਾਰਮਿਕ ਜਥੇਬੰਦੀਆ ਵਲੋ ਬਣਦਾ ਯੋਗਦਾਨ ਦਿੱਤਾ ਗਿਆ ਅਤੇ ਗਰੀਬ ਵਰਗ ਅਤੇ ਜਰੂਰਤਮੰਦ ਲੋਕਾ ਤੱਕ ਰਾਸ਼ਨ ਆਦਿ ਵੰਡਿਆ ਗਿਆ ਓੁਥੇ ਹੀ ਇੱਕ ਵਿਅਕਤੀ ਸੰਸਥਾ ਬਣ ਕੇ ਓੁਭਰਿਆ ਹੈ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀ ਸਗੋ ਕਾਗਰਸ ਪਾਰਟੀ ਦੇ ਜਿਲਾ ਜਰਨਲ ਸਕੱਤਰ ਅਤੇ ਇਲਾਕਾ ਭਵਾਨੀਗੜ੍ ਦੇ ਓੁਘੇ ਸਮਾਜਸੇਵਕ ਮਿੰਟੂ ਤੂਰ ਹਨ । ਮਿੰਟੂ ਤੂਰ ਵਲੋ ਪਿਛਲੇ ਕਈ ਸਾਲਾ ਤੋ ਸਮਾਜਸੇਵਾ ਵਿੱਚ ਬਣਦਾ ਯੋਗਦਾਨ ਦਿੱਤਾ ਜਾ ਰਿਹਾ ਹੈ ਭਾਵੇ ਕਿ ਲੋੜਵੰਦ ਬੱਚਿਆਂ ਨੂੰ ਕਾਪੀਆ ਵੰਡਣਾ. ਬੇਸਹਾਰਾ ਅਤੇ ਲੋੜਵੰਦ ਪਰਿਵਾਰ ਨੂੰ ਰਾਸ਼ਨ ਵੰਡਣਾ. ਨੋਜਵਾਨਾ ਨੂੰ ਨਸ਼ਿਆ ਦੀ ਦਲਦਲ ਚੋ ਕੱਢਣ ਲਈ ਟੂਰਨਾਮੈਂਟ ਕਰਵਾਓੁਣਾ ਅਤੇ ਕਰੋਨਾ ਕਾਲ ਵਿੱਚ ਆਪਣੇ ਵਲੋ ਲੋੜਵੰਦ ਪਰਿਵਾਰਾਂ ਨੂੰ ਆਟਾ.ਖੰਡ.ਚਾਹ ਪੱਤੀ.ਦਾਲਾ.ਨਮਕ.ਤੇਲ ਆਦਿ ਵੰਡਿਆ ਗਿਆ । ਜਿਥੇ ਸਮੇ ਦੀ ਮੰਗ ਅਨੁਸਾਰ ਓੁਹਨਾ ਨਗਰ ਕੋਸਲ ਭਵਾਨੀਗੜ ਨੂੰ ਪੀ.ਪੀ.ਈ ਕਿੱਟਾ ਵੀ ਵੰਡੀਆਂ ਗਇਆ ਅਤੇ ਹੁਣ ਥਾਣਾ ਭਵਾਨੀਗੜ ਵਿਖੇ ਕਰੋਨਾ ਵਾਇਰਸ ਤੋ ਬਚਾਅ ਲਈ ਸੈਨੇਟਾਇਜਰ ਮਸੀਨ ਲਾਓਣਾ ਸਮਾਜਸੇਵਾ ਦੇ ਸਿਖਰਲੇ ਮੁਕਾਮ ਨੂੰ ਛੂਹ ਲੈਣਾ ਹੀ ਹੈ ਜਿਸ ਦੀ ਸਾਰੇ ਸਹਿਰ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ । ਸੈਨੇਟਾਇਜਰ ਮਸ਼ੀਨ ਦੀ ਸ਼ੁਰੂਆਤ ਡੀ.ਅੈਸ.ਪੀ ਭਵਾਨੀਗੜ ਗੋਬਿੰਦਰ ਸਿੰਘ ਅਤੇ ਥਾਣਾ ਭਵਾਨੀਗੜ ਦੇ ਮੁੱਖੀ ਰਮਨਦੀਪ ਸਿੰਘ ਵਲੋ ਕੀਤੀ ਗਈ । ਇਸ ਮੋਕੇ ਓੁਹਨਾ ਮਿੰਟੂ ਤੂਰ ਦੇ ਸਮਾਜਸੇਵਾ ਦੇ ਇਸ ਓੁਪਰਾਲੇ ਦੀ ਸ਼ਲਾਘਾ ਵੀ ਕੀਤੀ ।
ਸੈਨੇਟਾਇਜਰ ਮਸ਼ੀਨ ਦੀ ਸ਼ੁਰੂਆਤ ਮੋਕੇ ਡੀ.ਅੈਸ.ਪੀ ਭਵਾਨੀਗੜ੍ ਅਤੇ ਮਿੰਟੂ ਤੂਰ ।