ਛੋਟੀ ਬੱਚੀ ਵੱਲੋਂ ਕੀਤਾ ਗਿਆ ਪੁਲਿਸ ਮੁਲਾਜ਼ਮ ਦਾ ਸਨਮਾਨ

ਖਮਾਣੋਂ : 24 ਮਈ (ਹਰਜੀਤ ਸਿੱਧੂ)
ਕਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਖਮਾਣੋਂ ਪੁਲਿਸ ਪ੍ਸ਼ਾਸਨ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਇਮਾਨਦਾਰੀ ਤੇ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ ਪੁਲਿਸ ਪ੍ਸ਼ਾਸਨ ਵਲੋਂ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਸਾਡਾ ਵੀ ਫਰਜ਼ ਬਣਦਾ ਹੈ ਦੁਖ ਦੀ ਇਸ ਘੜੀ ਵਿੱਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਕੰਮ ਕਰ ਰਹੇ ਪੁਲਿਸ ਮੁਲਾਜ਼ਮਾਂ ਦਾ ਸਨਮਾਨ ਕੀਤਾ ਜਾਵੇ ਇਸੇ ਤਰ੍ਹਾਂ ਪਹਿਲਕਦਮੀ ਕਰਦਿਆਂ ਖਮਾਣੋਂ ਇਲਾਕੇ ਦੀ ਇੱਕ ਛੋਟੀ ਬੱਚੀ ਵੱਲੋਂ ਖਮਾਣੋ ਵਿਖੇ ਪੁਲ-ਸੂਆ ਤੇ ਡਿਊਟੀ ਨਿਭਾ ਰਹੇ ਹੋਲਦਾਰ ਗੁਰਪ੍ਰੀਤ ਸਿੰਘ ਮਨੈਲੀ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਗੁਰਪ੍ਰੀਤ ਸਿੰਘ ਵੱਲੋਂ ਛੋਟੀ ਉਮਰ ਦੀ ਬੱਚੀ ਦਾ ਧੰਨਵਾਦ ਕੀਤਾ ਇਸ ਬੱਚੀ ਦੇ ਇਸ ਉਪਰਾਲੇ ਕਰਕੇ ਬੱਚੀ ਦੀ ਇਲਾਕੇ ਵਿੱਚ ਬਹੁਤ ਪ੍ਸੰਸਾ ਹੋ ਰਹੀ ਹੈ
ਹੌਲਦਾਰ ਗੁਰਪ੍ਰੀਤ ਸਿੰਘ ਨੂੰ ਸਨਮਾਨਿਤ ਕਰਦੀ ਹੋਈ ਇੱਕ ਬੱਚੀ