ਹਰਪ੍ਰੀਤ ਸਿੰਘ ਬਾਜਵਾ। " />
ਪੰਜਾਬ ਏਕਤਾ ਪਾਰਟੀ ਨੇ ਪ੍ਰਾਈਵੇਟ ਸਕੂਲਾਂ ਖਿਲਾਫ ਮੋਰਚਾ ਖੋਲਣ ਦੀ ਖਿੱਚੀ ਤਿਆਰੀ
ਕਈ ਸਕੂਲਾ ਸਰਕਾਰੀ ਹੁਕਮਾਂ ਦੀਆਂ ਉੱਡਾ ਰਹੇ ਨੇ ਧੱਜੀਆਂ:ਬਾਜਵਾ

ਭਵਾਨੀਗੜ, 28 ਮਈ (ਗੁਰਵਿੰਦਰ ਸਿੰਘ): ਕੋਰੋਨਾ ਵਾਈਰਸ ਕਾਰਨ ਲੱਗੇ ਕਰਫਿਊ ਦੇ ਸਮੇਂ ਵਿੱਚ ਜਦੋਂ ਹਰ ਇਨਸਾਨ ਇਸ ਮਹਾਂਮਾਰੀ ਨਾਲ ਲੜਨ ਲਈ ਆਪਣੇ ਸਭ ਕੰਮ ਕਾਰ ਛੱਡ ਕੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੇ ਕੰਮਾਂ ਤੋਂ ਵੀ ਮੁੰਨਕਰ ਹੋ ਗਏ ਹਨ। ਉਥੇ ਦੂਜੇ ਪਾਸੇ ਪ੍ਰਾਈਵੇਟ ਸਕੂਲਾਂ ਦੇ ਮਾਲਿਕ ਇਸ ਔਖੀ ਘੜੀ ਦੇ ਦੌਰਾਨ ਵੀ ਆਪਣੀਆਂ ਘਟੀਆ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ, ਹੁਣ ਪ੍ਰਾਈਵੇਟ ਸਕੂਲਾਂ ਵਾਲੇ ਵਾਰ ਵਾਰ ਬੱਚਿਆਂ ਦੇ ਮਾਪਿਆਂ ਤੋਂ ਫੀਸਾਂ ਮੰਗ ਕੇ ਉਹਨਾਂ ਨੂੰ ਤੰਗ ਅਤੇ ਸ਼ਰਮਿੰਦਾ ਕਰ ਰਹੇ ਹਨ।" ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਏਕਤਾ ਪਾਰਟੀ ਦੇ ਜਿਲ੍ਹਾ ਪ੍ਧਾਨ ਹਰਪ੍ਰੀਤ ਸਿੰਘ ਬਾਜਵਾ ਨੇ ਕੀਤਾ। ਉਹਨਾਂ ਕਿਹਾ ਕਿ ਪ੍ਰਾਈਵੇਟ ਸਕੂਲ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉੱਡਾ ਰਹੇ ਹਨ ਕਿਉਂਕਿ ਜਿਥੇ ਸਰਕਾਰ ਨੇ ਬੈਂਕ ਕਰਜੇ, ਟੈਕਸ ਦੀਆਂ ਕਿਸ਼ਤਾਂ ਅਤੇ ਫਾਇਨਾਂਸ ਕੰਪਨੀਆਂ ਤੋਂ ਲਏ ਕਰਜਿਆਂ ਉੱਪਰ ਆਮ ਜਨਤਾ ਨੂੰ ਕਿਸ਼ਤਾਂ ਭਰਨ ਦੀ ਛੋਟ ਦਿੱਤੀ ਹੈ ਓਥੇ ਹੀ ਸਕੂਲਾਂ ਨੂੰ ਵੀ ਹਦਾਇਤ ਦਿੱਤੀ ਗਈ ਹੈ ਕਿ ਸਕੂਲ ਇਸ ਸਮੇਂ ਪਿਛਲੇ ਸਾਲਾਂ ਦੀ ਤਰ੍ਹਾਂ ਫੀਸ ਨਹੀਂ ਲੈਣਗੇ ਅਤੇ ਮਾਨਯੋਗ ਹਾਈ ਕੋਰਟ ਨੇ ਵੀ ਪ੍ਰਾਈਵੇਟ ਸਕੂਲਾਂ ਨੂੰ ਹਦਾਇਤ ਜਾਰੀ ਕਰਦੇ ਕਿਹਾ ਹੈ ਕਿ ਸਕੂਲ ਅਪ੍ਰੈਲ ਤੋਂ ਲੈ ਕੇ ਸਿਰਫ ਟਿਊਸ਼ਨ ਫੀਸ ਦਾ 70 ਫਸੀਦੀ ਹੀ ਲੈਣਗੇ। ਪਰ ਇਥੇ ਦੇਖਣ ਵਿੱਚ ਆਇਆ ਹੈ ਕਿ ਪੰਜਾਬ ਵਿਚਲੇ ਬਹੁਤੇ ਸਕੂਲ ਦਾਖਲਾ ਫੀਸ ਅਤੇ ਪਿਛਲੇ ਸਾਲ ਦੀ ਤਰ੍ਹਾਂ ਹੀ ਪੂਰੀ ਟਿਊਸ਼ਨ ਫੀਸ, ਬਿਲਡਿੰਗ ਫੰਡ, ਲਾਇਬ੍ਰੇਰੀ ਫੀਸ ਆਦਿ ਜੋੜ ਕੇ ਮਾਪਿਆਂ ਨੂੰ ਫੀਸ ਲਈ ਪ੍ਰੇਸ਼ਾਨ ਕਰ ਰਹੇ ਹਨ ਜੋ ਕਿ ਸਰਾਸਰ ਗਲਤ ਹੈ। ਬਾਜਵਾ ਨੇ ਕਿਹਾ ਕਿ ਲੋਕਡਾਉਣ ਦੇ ਦੌਰਾਨ ਨਾ ਬੱਚੇ ਸਕੂਲ ਗਏ ਹਨ, ਨਾ ਹੀ ਸਕੂਲ ਦੀ ਬਿਲਡਿੰਗ ਵਰਤੀ ਹੈ, ਨਾ ਟਰਾਂਸਪੋਰਟ, ਨਾ ਮੈਦਾਨ, ਨਾ ਫਰਨੀਚਰ, ਨਾ ਬਿਜਲੀ ਨਾ ਪਾਣੀ। ਏਥੇ ਇਹ ਵੀ ਦੱਸਣਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਬਹੁਤੇ ਸਕੂਲ ਆਨਲਾਈਨ ਪੜਾਈ ਕਰਉਣ ਦੇ ਨਾਮ ਤੇ ਮਾਪਿਆਂ ਤੋਂ ਫੀਸ ਵਟੋਰਨ ਦੇ ਚੱਕਰ ਵਿੱਚ ਹਨ, ਜਦੋਂ ਕਿਬਇਹਨਾਂ ਨਾਮੀ ਸਕੂਲਾਂ ਨੇ ਕਦੇ ਵੀ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਗਾਈਆਂ ਹੀ ਨਹੀਂ, ਸਿਰਫ ਪਿਛਲੇ ਸਾਲਾਂ ਦੇ ਕੀਤੇ ਬੱਚਿਆਂ ਦੇ ਕੰਮ ਦੀਆਂ ਫੋਟੋਆਂ ਖਿੱਚ ਕੇ ਮਾਪਿਆਂ ਨੂੰ ਵਟਸਐਪ ਤੇ ਭੇਜੀਆਂ ਹਨ, ਜਿਨ੍ਹਾਂ ਵਿੱਚ ਮਾਪਿਆਂ ਦੀ ਸਿਰਦਰਦੀ ਹੀ ਵਧੀ ਹੈ। ਬਾਜਵਾ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸੂਬਾ ਸਰਕਾਰ ਨਿੱਜੀ ਸਕੂਲਾਂ ਦੀ ਲੁੱਟ ਨੂੰ ਨੱਥ ਨਹੀਂ ਪਾਉਦੀ ਤਾਂ ਲੋਕ ਅਜਿਹੇ ਲੁੱਟ ਦਾ ਘਰ ਬਣੇ ਸਕੂਲਾਂ ਨੂੰ ਤਾਲੇ ਜੜ ਕੇ ਸੰਘਰਸ਼ ਕਰਨ ਲਈ ਮਜਦੂਰ ਹੋਣਗੇ।
ਹਰਪ੍ਰੀਤ ਸਿੰਘ ਬਾਜਵਾ।