ਭਵਾਨੀਗੜ੍ 30 ਮਈ {ਗੁਰਵਿੰਦਰ ਸਿੰਘ} : ਰਹਿਬਰ ਇੰਸਟੀਚਿਊਟ ਆਫ ਐਜੁਕੇਸ਼ਨ, ਫੱਗੁਵਾਲਾ ਕੈਂਚੀਆਂ ਭਵਾਨੀਗੜ੍ਹ ਜਿਲ੍ਹਾਂ ਸੰਗਰੂਰ ਦਾ ਨਤੀਜ਼ਾ 100 % ਰਿਹਾ. ਪੰਜਾਬੀ ਯੁਨੀਵਰਸਿਟੀ ਪਟਿਆਲਾ ਵੱਲੋ ਮਿਤੀ 29^05^2020 ਨੂੰ ਬੀ.ਐਡ ਭਾਗ ਤੀਜੇ ਦੇ ਨਤੀਜੇ ਘੋਸ਼ਿਤ ਕੀਤੇ ਗਏ ਜਿਸ ਵਿੱਚ ਰਹਿਬਰ ਇੰਸਟੀਚਿਊਟ ਆਫ ਐਜੁਕੇਸ਼ਨ ਦੇ ਬੀ.ਐਡ ਕੋਰਸ ਭਾਗ ਤੀਜੇ ਦਾ ਨਤੀਜ਼ਾ ਬੜਾ ਹੀ ਸ਼ਾਨਦਾਰ ਰਿਹਾ. ਯੂਨੀਵਰਸਿਟੀ ਵੱਲੋ ਘੋਸ਼ਿਤ ਨਤੀਜੇ ਵਿੱਚ ਰਹਿਬਰ ਇੰਸਟੀਚਿਊਟ ਆਫ ਐਜੁਕੇਸ਼ਨ ਵਿੱਚ ਪੜਦੀਆਂ ਸਾਰੀਆਂ ਹੀ ਵਿਦਿਆਰਥਣਾਂ ਨੇ ਵਧੀਆ ਨੰਬਰ ਲੈ ਕੇ ਕਾਮਯਾਬੀ ਹਾਸਿਲ ਕੀਤੀ ਅਤੇ ਉਨ੍ਹਾਂ ਵਿੱਚੋਂ ਆਫੀਆ ਮਹਿਮੁਦ ਨੇ ਪਹਿਲਾ (89), ਰਮਨਦੀਪ ਕੌਰ ਨੇ ਦੂਜਾ (88), ਅਤੇੇ ਸਬੀਹਾ ਨੇ ਤੀਜਾ(86) ਸਥਾਨ ਪ੍ਰਾਪਤ ਕੀਤਾ. ਰਹਿਬਰ ਇੰਸਟੀਚਿਊਟ ਆਫ ਐਜੁਕੇਸ਼ਨ ਦੇ ਚੇਅਰਮੈਨ ਡਾ. ਐਮ.ਐਸ.ਖਾਨ ਜੀ ਅਤੇ ਵਾਇਸ ਚੇਅਰਪਰਸ਼ਨ ਕਾਫਿਲਾ ਖਾਨ ਜੀ ਨੇ ਵਿਦਿਆਰਥਣਾਂ ਦੀ ਸਫਲਤਾ ਤੇ ਉਨ੍ਹਾਂ ਨੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਆਉਣ ਵਾਲੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਸਮੂਹ ਸਟਾਫ ਨੰ ਵੀ ਵਧਾਈ ਦਿੱਤੀ. ਅਧਿਆਪਕ ਸਾਹਿਬਾਨਾ ਦੀ ਮਿਹਨਤ ਸਦਕਾ ਹੀ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ. ਕਾਲਜ਼ ਦੇ ਪਿ੍ਰੰਸੀਪਲ ਡਾ. ਸੁਪਰੀਤੀ ਸਿੰਗਲਾ ਅਤੇ ਸਾਰੇ ਅਧਿਆਪਕ ਸਾਹਿਬਾਨਾ ਨੇ ਵਿਦਿਆਰਥੀਆਂ ਦੀ ਸਫਲਤਾ ਤੇ ਉਨ੍ਹਾਂ ਦੀ ਹੋਸਲਾਅਫਜਾਈ ਕੀਤੀ.