ਵਾਲਮੀਕਿ ਭਵਨ ਦੇ ਗੇਟ ਦੀ ਥਾਣਾ ਮੁਖੀ ਨੇ ਕਰਵਾਈ ਸੇਵਾ

ਭਵਾਨੀਗੜ, 5 ਜੂਨ (ਗੁਰਵਿੰਦਰ ਸਿੰਘ): ਇੱਥੇ ਨਵਨਿਰਮਾਣ ਭਗਵਾਨ ਵਾਲਮੀਕਿ ਭਵਨ ਦੇ ਗੇਟ ਦੀ ਸੇਵਾ ਰਮਨਦੀਪ ਸਿੰਘ ਮੁਖ ਥਾਣਾ ਅਫਸਰ ਭਵਾਨੀਗੜ ਵੱਲੋਂ ਕਰਵਾਈ ਗਈ। ਇਸ ਮੌਕੇ ਸੈਂਟਰਲ ਵਾਲਮੀਕਿ ਸਭਾ ੲਿੰਡੀਅਾ ਦੇ ਕੌਮੀ ਮੀਤ ਪ੍ਧਾਨ ਪੀ.ਐੱਸ. ਗਮੀ ਕਲਿਆਣ ਨੇ ਥਾਣਾ ਮੁਖੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਕੜਾ ਰੋਡ 'ਤੇ ਨਵੇਂ ਬਣੇ ਭਗਵਾਨ ਵਾਲਮੀਕਿ ਜੀ ਦੇ ਭਵਨ ਦਾ ਗੇਟ ਨਾ ਹੋਣ ਕਰਕੇ ਸ਼ਰਾਰਤੀ ਅਨਸਰਾਂ ਦਾ ਡਰ ਬਣਿਆ ਰਹਿੰਦਾ ਸੀ ਤੇ ਸਮਾਜ ਦੇ ਲੋਕਾਂ ਵੱਲੋਂ ਬੇਨਤੀ ਕਰਨ 'ਤੇ ਥਾਣਾ ਮੁਖੀ ਰਮਨਦੀਪ ਸਿੰਘ ਨੇ ਆਪਣੀ ਜੇਬ ਖ਼ਰਚ 'ਚੋਂ ਭਵਨ ਦੀ ਗੇਟ ਸੇਵਾ ਕਰਵਾ ਕੇ ਸੇਵਾ ਭਾਵਨਾ ਦੀ ਮਿਸਾਲ ਕਾਇਮ ਕੀਤੀ ਹੈ।
ਥਾਣਾ ਮੁਖੀ ਦਾ ਧੰਨਵਾਦ ਕਰਦੇ ਵਾਲਮੀਕਿ ਭਾਈਚਾਰੇ ਦੇ ਲੋਕ।